ਫਗਵਾੜਾ 6 ਅਪ੍ਰੈਲ (ਸ਼਼ਿਵ ਕੋੋੜਾ) ਦਿੱਲੀ ਦੇ ਟੈਗੋਰ ਗਾਰਡਨ ਵਿਖੇ ਕਰਵਾਈ ਗਈ ਸੁਪਰ ਫਾਈਟ ਲੀਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਜਿਲ੍ਹਾ ਕਪੂਰਥਲਾ ਦੇ ਦੋ ਖਿਡਾਰੀਆਂ ਨੂੰ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਵਲੋਂ ਨਡਾਲਾ ਵਿਖੇ ਸਨਮਾਨਤ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਸੌਰਵ ਖੁੱਲਰ ਨੇ ਦੱਸਿਆ ਕਿ ਧਰਮਵੀਰ ਪੁੱਤਰ ਹਰਜੀਤ ਸਿੰਘ ਢਿੱਲੋਂ ਵਾਸੀ ਚਕੋਕੀ ਨੇ ਅੰਡਰ-14 ਸਬ ਜੂਨੀਅਰ, 36 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਜਦਕਿ ਅਰੁਣ ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਚੀਮਾ ਵਾਸੀ ਮਾਡਲ ਟਾਊਨ ਨਡਾਲਾ ਨੇ ਅੰਡਰ-14 ਸਬ ਜੂਨੀਅਨ, 40 ਕਿੱਲੋਗ੍ਰਾਮ ਭਾਰ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਧਰਮਵੀਰ ਨੇ ਸਬ ਜੂਨੀਅਨਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਜਿਸ ਨੂੰ ਪਿੰਜਰੇ ਵਾਲੀ ਫਾਈਟ (ਮਿਕਸਡ ਮੈਟੀਰੀਅਲ ਆਰਟ) ਵੀ ਕਿਹਾ ਜਾਂਦਾ ਹੈ, ਇਸ ਵਿਚ ਪਹਿਲੀ ਵਾਰ ਹਿੱਸਾ ਲੈ ਕੇ ਜਿਲ੍ਹਾ ਕਪੂਰਥਲਾ ਦੇ ਵੁਸ਼ੂ ਖੇਡ ਇਤਿਹਾਸ ‘ਚ ਪਹਿਲਾ ਖਿਡਾਰੀ ਹੋਣ ਦਾ ਮਾਣ ਵੀ ਹਾਸਲ ਕੀਤਾ ਹੈ। ਉਹਨਾਂ ਦੋਵੇਂ ਗੋਲਡ ਮੈਡਲਿਸਟ ਖਿਡਾਰੀਆਂ ਦੀ ਤਹਿ ਦਿਲੋਂ ਸ਼ਲਾਘਾ ਕਰਦਿਆਂ ਉਹਨਾਂ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਬਲਦੇਵ ਰਾਜ, ਡਾ. ਸੰਦੀਪ ਕੁਮਾਰ ਪੰਜਾਬ ਲੈਬ ਨਡਾਲਾ, ਪਿਸ਼ੋਰਾ ਸਿੰਘ ਢਿੱਲੋਂ, ਮਦਨ ਲਾਲ ਸ਼ਰਮਾ ਲੱਖਣਕੇ ਪੱਡੇ, ਪਰਮਜੀਤ ਸਿੰਘ ਨਡਾਲਾ ਆਦਿ ਹਾਜਰ ਸਨ।