ਜਲੰਧਰ :- ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਤੋਂ ਸਪਸ਼ਟ ਹੈ ਇਕ ਕੈਂਪ ਜਲਦ ਹੀ ਹਾਕੀ ਦੀ ਸਿਰਕੱਢ ਨਰਸਰੀ ਵਜੋਂ ਦੇਸ਼ ਵਿਚ ਜਾਣਿਆ ਜਾਵੇਗਾ । ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹਾਕੀ ਕੋਚਿੰਗ ਕੈਂਪ ਦੇ ਅੱਜ 60 ਵੇਂ ਦਿਨ ਉਪਰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਪਦਮਸ਼੍ਰੀ ਪਰਗਟ ਸਿੰਘ, ਐਮ. ਐਲ. ਏ. ਜਲੰਧਰ ਛਾਉਣੀ ਤੇ ਸਕੱਤਰ, ਹਾਕੀ ਜਾਬ ਅਤੇ ਉਹਨਾਂ ਨਾਲ ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਅੰਤਰਰਾਸ਼ਟਰੀ ਖਿਡਾਰੀਆਂ ਦਲਜੀਤ ਸਿੰਘ ਅਤੇ ਓਲੰਪੀਅਨ ਸੰਜੀਵ ਕੁਮਾਰ ਡੰਗ ਵਿਸ਼ੇਸ ਤੌਰ ਤੇ ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ । ਇਸ ਮੌਕੇ ਉਪਰ ਪਰਗਟ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੁੰ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਤੋਂ ਸਪਸ਼ਟ ਹੈ ਇਕ ਕੈਂਪ ਜਲਦ ਹੀ ਦੇਸ਼ ਵਿਚ ਸਿਰਕੱਢ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਵੇਗਾ । ਉਹਨਾਂ ਨੇ ਬਾਕੀ ਜ਼ਿਲ੍ਹਿਆਂ ਦੇ ਸਾਬਕਾ ਹਾਕੀ ਖ਼ਿਡਾਰੀਆਂ ਨੂੰ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਅਕੈਡਮੀ ਤੋਂ ਸੇਹਤ ਲੈਂਦੇ ਹੋਏ ਆਪਣੇ ਆਪਣੇ ਜ਼ਿਲ੍ਹੇ ਵਿਚ ਵੀ ਅਜਿਹੀਆਂ ਹਾਕੀ ਅਕੈਡਮੀਆਂ ਦੀ ਸੁਰੂਆਤ ਕਰਨੀ ਚਾਹੀਦੀ ਹੈ । ਪਰਗਟ ਸਿੰਘ ਨੇ ਭਾਗ ਲੈਣ ਵਾਲੇ ਤਕਰੀਬਨ 100 ਬੱਚਿਆਂ ਦਾ ਵਿਸ਼ੇਸ਼ ਤੋਰ ਉਪਰ ਧੰਨਵਾਦ ਕੀਤਾ ਜਿਹਨਾਂ ਆਪਣੇ ਬੱਚਿਆਂ ਨੂੰ ਸਰੀਰਕ ਤੌਰ ਉਪਰ ਤੰਦਰੁਸਤ ਬਣਾਉਣ ਅਤੇ ਉਹਨਾਂ ਦੇ ਨਸ਼ਾ ਰਹਿਤ ਭਵਿੱਖ ਦਾ ਧਿਆਨ ਰੱਖਦੇ ਹੋਕੇ ਇਸ ਹਾਕੀ ਕੋਚਿੰਗ ਕੈਂਪ ਵਿੱਚ ਖੁਦ ਲੈਕੇ ਆ ਰਹੇ ਹਨ ਤੇ ਮਾਪਿਆਂ ਨੂੰ ਅਪੀਲ।ਕੀਤੀ ਇੱਕ ਪੁਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਣ । ਉਹਨਾਂ ਇਸ ਮੌਕੇ ਉਪਰ ਕਿਹਾ ਕਿ ਸਟੇਡਿਅਮ ਵਿਚ ਆਉਣ ਵਾਲੇ ਅਗਲੇ 3 ਮਹੀਨਿਆਂ ਵਿਚ ਨਵੀਂ ਐਸਟ੍ਰੋਟਰਫ ਵਿਸ਼ਾ ਦਿੱਤੀ ਜਾਵੇਗੀ ਅਤੇ ਇਲਾਵਾ ਲਾਇਲਪੁਰ ਖਾਲਸਾ ਕਾਲਜ ਅਤੇ ਕੁੱਕੜ ਪਿੰਡ ਵਿੱਚ ਵੀ ਜਲਦ ਨਵੀਂ ਐਸਟ੍ਰੋਟਰਫ ਲਗਾਈ ਜਾਵੇਗੀ ।
ਸੰਧੂ ਅਨੁਸਾਰ ਇਸ ਮੌਕੇ ਉਪਰ ਚਾਰੋਂ ਹੀ ਓਲੰਪੀਅਨ ਕਰਮਵਾਰ ਪਦਮਸ਼੍ਰੀ ਪਰਗਟ ਸਿੰਘ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਅੰਤਰਰਾਸ਼ਟਰੀ ਖਿਡਾਰੀਆਂ ਦਲਜੀਤ ਸਿੰਘਅਤੇ ਓਲੰਪੀਅਨ ਸੰਜੀਵ ਕੁਮਾਰ ਡੰਗ ਵਿਸ਼ੇਸ ਤੌਰ ਤੇ ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਆਪਣੇ ਬਚਪਨ ਵਿਚ ਉਹਨਾਂ ਨੇ ਕਿਵੇਂਹਾਕੀ ਦੀ ਸੁਰੂਆਤ ਕੀਤੀ, ਦੀ ਜਾਣਕਾਰੀ ਦੇਣ ਦੇ ਨਾਲ ਨਾਲ ਖਿਡਾਰੀਆਂ ਨਾਲ ਹਾਕੀ ਦੇ ਗੁਰ ਵੀ ਸਾਂਝੇ ਕੀਤੇ । ਇਸ ਦੌਰਾਨ ਅੰਤਰਰਾਸ਼ਟਰੀ ਖਿਡਾਰੀਆਂ ਦਲਜੀਤ ਸਿੰਘ ਨੇ ਇਸ ਕੈਂਪ ਦੇ ਖਿਡਾਰੀਆਂ ਨੂੰ 21 ਹਾਕੀਆਂ ਭੇਟ ਕੀਤੀਆਂ ਸੁਰਜੀਤ ਹਾਕੀ ਸੁਸਾਇਟੀ ਦੇ ਇਸ ਹਾਕੀ ਕੋਚਿੰਗ ਕੈਂਪ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਘਣਸ਼ਾਮ ਥੋਰੀ, ਡਿਪਟੀ ਕਮਿਸ਼ਨਰ, ਜਲੰਧਰ ਦੀ ਰਹਿਨੁਮਾਈ ਵਿਚ ਜਾਰੀ ਇਹ ਕੋਚਿੰਗ ਕੈਂਪ ਦੇ 60 ਦਿਨ ਪੂਰੇ ਹੋਣ ਉਪਰੰਤ ਇਸ ਕੈਂਪ ਵਿੱਚ 14 ਅਤੇ 19 ਦੀ ਉਮਰ ਵਰਗ ਦੇ100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਹਨਾਂ ਨੂੰ ਓਲੰਪਿਅਨ ਰਾਜਿੰਦਰ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯਾਦਵਿੰਦਰ ਸਿੰਘ ਜੌਨੀ ਵਰਗੇ ਚੰਗੇ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾ ਰਹੀ ਹੈ । ਉਹਨਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਲਈ ਜਾ ਰਹੀ ਅਤੇ ਇਹ ਸਿਖਲਾਈ ਬਿਲਕੁਲ ਮੁਫਤ ਹੈ ।ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਾਕੀਆਂ, ਫਲਾਂ ਤੋਂ ਇਲਾਵਾ ਭਿੱਜੇ ਹੋਏ ਬਦਾਮ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰੋਜ਼ਾਨਾ ਖੁਰਾਕ ਦੇ ਤੌਰ ਤੇ ਦਿੱਤੇ ਜਾ ਰਹੇ ਹਨ ।