ਜਲੰਧਰ :- ਨੌਜਵਾਨਾਂ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਉਤਸ਼ਾਹ ਵਧਾਉਣ ਦੇ ਉਦੇਸ਼ ਨਾਲ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਨੇ ਲਕਸ਼ਮੀ ਫਿਲਿੰਗ ਸਟੇਸ਼ਨ, ਲੁਧਿਆਣਾ ਦੇ ਅਸ਼ੋਕਮਲਕ ਸਚਦੇਵਾ ਦੇ ਸਹਿਯੋਗ ਨਾਲ ਹਾਕੀ ਦੇ ਇਕ ਜ਼ਰੂਰਤਮੰਦ ਅਤੇ ਉੱਭੇਰਦੇ ਹਾਕੀ ਖਿਡਾਰੀ ਸੁਨੀਲ ਸ਼ੀਂਹਮਾਰ (ਪਿੰਡ ਗਾਖ਼ਲ) ਨੂੰ ਸੁਰਜੀਤ ਹਾਕੀ ਸੋਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਭਾਪਾ, ਚੀਫ ਪੀ.ਆਰ. ਓ. ਵੱਲੋਂ ਹਾਕੀ ਦੇ ਗੋਲਕੀਪਰ ਦੀ ਪੂਰੀ ਕਿੱਟ ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਦੇਕੇ ਉਤਸ਼ਾਹਿਤ ਕੀਤਾ ਗਿਆ। ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ, ਜਲੰਧਰ-ਕਮ-ਪ੍ਰਧਾਨ, ਸੁਰਜੀਤ ਹਾਕੀ ਸੁਸਾਇਟੀ ਘਨਸ਼ਿਆਮ ਥੋਰੀ ਨੇ ਹਾਲ ਹੀ ਵਿੱਚ 16 ਨੌਜਵਾਨਾਂ ਨੂੰ ਪੂਰੀ ਹਾਕੀ ਕਿੱਟਾਂ ਸੌਂਪੀਆਂ ਸਨ ਅਤੇ ਇਹ ਐਲਾਨ ਕੀਤਾ ਸੀ ਕਿ ਸੁਰਜੀਤ ਹਾਕੀ ਸੁਸਾਇਟੀ ਚਾਲੂ ਵਿੱਤੀ ਵਰ੍ਹੇ ਦੌਰਾਨ 100 ਜ਼ਰੂਰਤਮੰਦ ਤੇ ਉਭਰ ਰਹੇ ਖਿਡਾਰੀਆਂ ਨੂੰ ਹਾਕੀ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਜਾਣੀਆਂ ਹਨ।