ਜਲੰਧਰ :- ਪੰਜਾਬੀ ਲੇਖਕ ਸੁਰਿੰਦਰ ਮਕਸੂਦਪੁਰੀ  ਦੀ ਪੰਜਾਬ ਤੋਂ ਇਲਾਵਾ ਆਉਂਦੇ ਦਿਨਾਂ  ਵਿੱਚ ਨਿਊਯਾਰਕ
(ਅਮਰੀਕਾ) ਅਤੇ ਕੇਨੇਡਾ  ਵਿੱਚ ਰਿਲੀਜ਼ ਹੋਣ ਜਾ ਰਰੀ ਮਾਂ-ਧਰਤੀ, ਮਾਂ-ਜਨਣੀ ਅਤੇ ਗੁਰੂਆਂ ਦੀ
ਗੁਰਮੁਖੀ  ਮਾਂ-ਬੋਲੀ ਨੂੰ ਸਮਰਪਿਤ ਵਿਲੱਖਣ ਕਾਵਿ-ਪੁਸਤਕ ‘ਕਵਿਤਾ  ਅਕਵਿਤਾ’ ਦਾ ਰਿਲੀਜ
ਸਮਾਰਮ ਪੰਜਾਬੀ ਲੋਖਕ ਸਭਾ ਜਲੰਧਰ  (ਰਜਿ) ਵੱਲੋਂ ਸਥਾਨਕ ਪੰਜਾਬ ਪ੍ਰੈੱਸ  ਕਲੱਬ ਵਿਖੇ ਆਯੋਜਿਤ
ਕੀਤ ਗਿਆ। ਹਾਜ਼ਰੀਨ ਸਾਹਿਤਕਾਰਾਂ ਅਤੇ ਵਿਦਵਾਨ ਸੱਜਣਾਂ ਨੇ ਰੂਬਰੂ ਹੋਏ ਕਵੀ ਸੁਰਿੰਦਰ
ਮਕਸੂਦਪੁਰੀ ਦੀਆਂ ਪੇਸ਼ ਕਵਿਤਾਵਾਂ ਅਤੇ ਉਸ ਦੀ ਜ਼ਿਕਰਯੋਗ ਸਾਹਿਤਕ ਦੇਣ ਨੂੰ ਸਰਾਹੁੰਦਿਆਂ ਉਸ
ਦੇ ਵੱਖ ਵੱਖ ਵਿਸ਼ਿਆਂ ਦੇ ਗੁਲਦਸਤੇ ਇਸ  ਮੁੱਲਵਾਨ ਕਵਿ-ਸੰਗ੍ਰਹਿ ਨੂੰ ਜੀ ਆਇਆਂ ਅਤੇ
ਲੇਖਕ ਨੂੰ ਦੇਦਿਆਂ ਪੁ ਅਦਾ ਕੀਤੀ। ਲੇਖਕ ਨੂੰ ਵਧਾਈ ਦਿੰਦਿਆਂ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ।

ਪ੍ਰਮੁੱਖ ਸਾਹਿਤਕਾਰਾਂ ਅਤੇ ਵਿਦਵਾਨ ਸੱਜਣਾਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਉਮਿੰਦਰ
ਜੋਹਲ, ਡਾ ਹਰਜਿੰਦਰ ਅਟਵਾਲ, ਸਤਨਾਮ ਸਿੰਘ ਮਾਣਕ, ਕੁਲਦੀਪ ਸਿੰਘ ਬੇਦੀ,ਸਤੀਸ਼  ਗੁਲਾਟੀ,
ਮੇਜਰ ਸਿੰਘ, ਹਰਮੀਤ ਸਿੰਘ ਅਟਵਾਲ, ਡਾ. ਆਸਾ ਸਿੰਘ ਘੁੰਮਣ, ਡਾ. ਜਸਵੰਤ ਬੇਗੋਵਾਲ, ਡਾ.
ਸਰਦੂਲ ਸਿੰਘ ਔਜਲਾ, ਡਾ.ਰਾਮ ਮੂਰਤੀ,ਡਾ. ਹਰਿੰਦਰ ਸਿੰਘ ਤੂੜ,ਰਾਜਿੰਦਰ ਪਰਦੇਸੀ, ਮੱਖਣ ਮਾਨ,
ਭੁਪਿੰਦਰ ਸਿੰਘ ਚਾਵਲਾ, ਸਰਵ ਮਕਸੂਦਪੁਰੀ, ਭਗਵਾਨ ਸਿੰਘ ਲੁਬਾਣਾ, ਦਲਜੀਤ ਸਿੰਘ ਰਤਨ,
ਰਣਜੀਤ ਸਿੰਘ , ਆਸ਼ੀ ਈਸਪੁਰੀ, ਜਤਿੰਦਰ ਮੋਹਨ ਵਿੱਗ,ਸੰਜੇ ਸ਼ਰਮਾ,ਸਤੀਸ਼ ਜੌੜਾ ਅਤੇ ਜਤਿੰਦਰਪਾਲ ਸਿੰਘ
ਤੋਂ ਇਲਾਵਾ ਵੱਖ ਵੱਖ ਅਖਬਾਰਾਂ ਦੇ ਪੱਤਰਕਕਾਰ  ਅਤੇ ਨਿਊਜ਼ ਚੈਨਲਾਂ ਦੇ ਮੀਡੀਆਂ ਕਰਮੀ
ਵੀ ਹਾਜ਼ਰ ਸਨ। ਚੇਤੇ ਰਹੇ ਚਰਚਿਤ ਕਵੀ ਸੁਰਿੰਦਰ ਮਕਸੂਦਪੁਰੀ ਦਾ ਪਿੱਤਰੀ ਪਿਛੋਕੜਜ਼ਿਲ੍ਹਾ
ਕਪੂਰਥਲਾ ਦਾ ਪਿੰਡ ਮਕਸੂਦਪੁਰ ਅਤੇ ਮੌਜੂਦਾ ਸਥਾਈ ਪਤਾ : 234, ਸੁਦਰਸ਼ਨ ਪਾਰਕ, ਮਕਸੂਦਾਂ,

ਜਲੰਧਰ ਹੈ। ਸੰਪਰਕ ਨੰਬਰ : 9988710234 ਹੈ।