ਫਗਵਾੜਾ 27 ਮਾਰਚ (ਸ਼਼ਿਵ ਕੋੋੜਾ) ਫਗਵਾੜਾ ਦੇ ਨਜਦੀਕੀ ਪਿੰਡ ਚਿਹੇੜੂ ਵਿਖੇ ਹੋਲਾ ਮਹੱਲਾ ਦੇ ਸੰਬੰਧ ਵਿਚ ਲਗਾਏ ਲੰਗਰ ਦੌਰਾਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸ੍ਰੀ ਆਨੰਦਪੁਰ ਸਾਹਿਬ ਜਾਣ-ਆਉਣ ਵਾਲੀ ਸੰਗਤ ਨੂੰ ਲੰਗਰ ਦੀ ਸੇਵਾ ਨਿਭਾਈ। ਇਸ ਮੌਕੇ ਉਹਨਾਂ ਸੰਗਤਾਂ ਨੂੰ ਹੋਲਾ ਮਹੱਲਾ ਅਤੇ ਖਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਦਿੰਦਿਆਂ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਪ੍ਰਬੰਧਕਾਂ ਵਲੋਂ ਸ੍ਰ. ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਉਹਨਾਂ ਦੇ ਨਾਲ ਪਹੁੰਚੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਹੋਰਨਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਧੂ ਰਾਮ ਪੀਪਾਰੰਗੀ, ਸਵਰਨ ਸਿੰਘ. ਸਰਪੰਚ ਚਹੇੜੂ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਕਾਲਾ ਸਰਪੰਚ ਮਹੇੜੂ, ਅਮਰਜੀਤ ਸਿੰਘ, ਵਰੁਣ ਬੰਗੜ ਚੱਕ ਹਕੀਮ, ਰਵੀ ਕੁਮਾਰ ਮੰਤਰੀ, ਮਨਜੋਤ ਸਿੰਘ, ਰਾਜਪਾਲ ਸਿੰਘ, ਚਰਨਦੀਪ ਸਿੰਘ ਸਾਬਕਾ ਸਰਪੰਚ, ਸੁੱਖਾ ਚਹੇੜੂ, ਕੁਲਵੰਤ ਸਿੰਘ ਭੋਗਲ, ਗੁਰਨਾਮ ਸਿੰਘ, ਅਤਿੰਦਰ ਸਿੰਘ ਗਭਰੂ, ਸੁਖਵਿੰਦਰ ਸਿੰਘ ਭੋਗਲ, ਨੰਬਰਦਾਰ ਮਨਜੀਤ ਸਿੰਘ, ਤਰਸੇਮ ਲਾਲ, ਮਨਿੰਦਰ ਸਿੰਘ ਭੰਗੂ, ਨਰਿੰਦਰ ਸਿੰਘ, ਕੁਲਦੀਪ ਸਿੰਘ, ਮੰਗੀ, ਤੇਜਪ੍ਰਤਾਪ ਸਿੰਘ, ਬਲਜੀਤ ਸਿੰਘ ਲੀਲਾ, ਸੰਤੋਖ ਸਿੰਘ ਮਹੇੜੂ, ਪਿੰਦਰ ਸਿੰਘ ਅਤੇ ਰਵਿੰਦਰ ਸਿੰਘ ਪੀ.ਏ. ਆਦਿ ਹਾਜਰ ਸਨ।