ਫਗਵਾੜਾ 25 ਮਾਰਚ (ਸ਼ਿਵ ਕੋੜਾ) ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਗਰੀਨ ਮਾਡਲ ਟਾਊਨ ਤਾਰੂ ਕਾ ਬਾੜਾ ਵਿਖੇ ਏਕਾਦਸ਼ੀ ਮੌਕੇ ਧਾਰਮਿਕ ਸਮਾਗਮ ਦਾ ਆਯੋਜਨ ਮੰਦਰ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਮੰਦਰ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ। ਫੁੱਲਾਂ ਦੀ ਸਜਾਵਟ ਮਹੇਸ਼ ਅੱਗਰਵਾਲ ਦਾਣਾ ਮੰਡੀ ਵਲੋਂ ਕਰਵਾਈ ਗਈ। ਸੰਗਤਾਂ ਵਲੋਂ ਸ੍ਰੀ ਖਾਟੂ ਸ਼ਾਮ ਜੀ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ ਗਿਆ ਅਤੇ ਸ੍ਰੀ ਖਾਟੂ ਸ਼ਾਮ ਜੀ ਨਾਲ ਫੁੱਲਾਂ ਦੀ ਹੋਲੀ ਖੇਡੀ ਗਈ। ਪੰਡਤ ਜੁਗਲ ਕਿਸ਼ੋਰ ਨੇ ਸਮੂਹ ਸੰਗਤਾਂ ਨੂੰ ਏਕਾਦਸ਼ੀ ਅਤੇ ਹੋਲੀ ਦੀ ਵਧਾਈ ਦਿੱਤੀ। ਇਸ ਮੌਕੇ ਤਾਰਾਮਣੀ, ਸੁਨੀਤਾ, ਸੰਤੋਸ਼, ਸ਼ਾਰਦਾ, ਸੋਨੀ, ਨਿਸ਼ੀ, ਆਰਤੀ, ਸ਼ੋਭਾ, ਪ੍ਰੀਆ, ਵਿਮਲਾ, ਕੰਚਨ, ਰਜਨੀ, ਸਤਵਿੰਦਰ, ਅੰਜਨਾ, ਵਿਨੋਦ ਕੁਮਾਰ, ਹੇਮੰਤ ਕੁਮਾਰ, ਅਨਮੋਲ, ਯੋਗੇਸ਼, ਮੋਹਿਤ ਤੇ ਰੌਣਕ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।