
ਫਗਵਾੜਾ 20 ਜਨਵਰੀ (ਸ਼ਿਵ ਕੋੜਾ) ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਕਲਾਸਿਕ ਟ੍ਰੈਵਲਜ਼ ਵਲੋਂ ਸ੍ਰੀ ਸੁਸ਼ੀਲ ਚੰਮ ਦੀ ਅਗਵਾਈ ਹੇਠ ਬੱਸ ਸਟੈਂਡ ਦੇ ਸਾਹਮਣੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਲੰਗਰ ਦੀ ਸੇਵਾ ਵਰਤਾਉਣ ਦਾ ਸ਼ੁੱਭ ਆਰੰਭ ਅਰਦਾਸ ਉਪਰੰਤ ਸਿਨੇਮਾ ਰੋਡ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਹਰਬੰਸ ਲਾਲ ਅਤੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਸੁਨੀਲ ਚੰਮ ਵਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ। ਉਹਨਾਂ ਸਮੂਹ ਹਾਜਰੀਨ ਨੂੰ ਗੁਰਪੁਰਬ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਦਸਵੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਬਲਿਦਾਨ ਕੀਤਾ ਹੈ। ਉਹਨਾਂ ਦੀ ਸ਼ਹਾਦਤ ਵਰਗੀ ਦੁਨੀਆ ਵਿਚ ਦੂਸਰੀ ਕੋਈ ਮਿਸਾਲ ਨਹੀ ਮਿਲਦੀ। ਸਾਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਦੇਸ਼ ਅਤੇ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ। ਸੁਸ਼ੀਲ ਚੰਮ ਨੇ ਇਸ ਲੰਗਰ ਵਿਚ ਸਹਿਯੋਗ ਲਈ ਸ੍ਰ. ਕੇਵਲ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਰਾਜੀਵ ਸੂਦ, ਨਰਿੰਦਰ ਸਿੰਘ, ਸੋਨੂੰ ਸੋਨੀ, ਸੁਖਪ੍ਰੀਤ ਸਿੰਘ ਪਰਮਾਰ, ਜਤਿੰਦਰ ਕੁਮਾਰ ਨਿੱਕਾ, ਬਲਵੀਰ ਸਿੰਘ ਬਿੱਟੂ, ਕਸ਼ਿਸ਼ ਚੰਮ, ਸ਼ੁਭਮ ਚੰਮ, ਏਂਜ਼ ਚੰਮ ਅਤੇ ਕਲਾਸਿਕ ਟ੍ਰੈਵਲਜ਼ ਦੇ ਸਮੂਹ ਸਟਾਫ ਵਲੋਂ ਸ਼ਰਧਾ ਪੂਰਵਕ ਲੰਗਰ ਦੀ ਸੇਵਾ ਵਰਤਾਈ ਗਈ।