ਜਲੰਧਰ : ਸੇਠੀ ਢਾਬੇ ਦੇ ਮਾਲਕ ਵਿਜੇ ਕੁਮਾਰ ਸੋਨੂੰ ਸੇਠੀ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਕੇ ਆਪਣੇ ਢਾਬੇ ਤੇ ਬੁੱਧਵਾਰ ਨੂੰ ਔਰਤਾਂ ਲਈ ਆਯੋਜਿਤ ਤੀਆਂ ਦੇ ਤਿਉਹਾਰ ਮੌਕੇ ਗੁਰਬਾਣੀ ਦੀਆਂ ਤੁਕਾਂ ਤੇ ਗਿੱਧਾ ਪਾਇਆ ਗਿਆ ਅਤੇ ਜੋ ਵੀਡੀਓ ਬਣਾਈ ਗਈ ਅਤੇ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਦੇਸ਼ ਵਿਦੇਸ਼ ਚ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਗਿਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ੀਰਕਪੁਰ ਦੇ ਵਿਚ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦਾ ਇਕੱਠ ਹੋਇਆ ਜਿਸ ਵਿੱਚ ਅਕਾਲ ਯੂਥ ਜਥੇਬੰਦੀ ਵੱਲੋਂ ਸਰਦਾਰ ਜਸਵਿੰਦਰ ਸਿੰਘ ਰਾਜਪੁਰਾ ਵੱਲੋਂ ਸੇਠੀ ਢਾਬੇ ਦੇ ਮਾਲਕ ਸੋਨੂੰ ਸੇਠੀ ਤੇ ਬੁੱਧਵਾਰ ਨੂੰ ਔਰਤਾਂ ਦਾ ਤੀਆਂ ਦੇ ਤਿਉਹਾਰ ਮੌਕੇ ਇਕ ਪ੍ਰੋਗਰਾਮ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ਼ਬਦਾ ਨੂੰ ਗਾਣੇ ਦੇ ਰੂਪ ਚ ਵਰਤੋਂ ਕਰ ਔਰਤਾਂ ਨੂੰ ਨਚਾਇਆ ਗਿਆ ਜਿਸ ਕਾਰਨ ਸਮੁੱਚੀ ਸਿੱਖ ਸੰਗਤ ਚ ਉਕਤ ਵਿਅਕਤੀ ਦੇ ਕ੍ਰਿਤ ਤੇ ਉਸ ਪ੍ਰਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਰੋਸ ਪਾਇਆ ਜਾ ਰਿਹਾ ਹੈ ਸੋਨੂੰ ਸੇਠੀ ਵੱਲੋਂ ਨਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਚ ਦਰਜ ਸ਼ਬਦਾ ਦੀ ਗਲਤ ਵਰਤੋਂ ਕੀਤੀ ਹੈ ਬਲਕਿ ਇਸ ਦੀ ਵੀਡੀਓ ਬਣਾ ਕੇ ਇਸ ਨੂੰ ਫੋਕੀ ਸ਼ੋਹਰਤ ਖੱਟਣ ਲਈ ਸੋਸ਼ਲ ਮੀਡੀਆ ਤੇ ਵੀ ਪਾਇਆ ਗਿਆ ਹੈ ਸੋਨੂੰ ਸੇਠੀ ਦੀ ਇਸ ਨਾਪਾਕ ਹਰਕਤ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਸੀਂ ਸਮੁੱਚੇ ਪ੍ਰਸ਼ਾਸਨ ਤੇ ਇਹ ਬੇਨਤੀ ਕਰਦੇ ਹਾਂ ਕਿ ਜੋ ਲੁਕਵੇਂ ਵਾਰ ਸਿੱਖ ਕੌਮ ਤੇ ਕੀਤੇ ਜਾ ਰਹੇ ਹਨ ਉਹ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਇਸ ਮੌਕੇ ਜਲੰਧਰ ਤੋਂ ਉਚੇਚੇ ਤੌਰ ਤੇ ਜੀਰਕਪੁਰ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਦੇ ਆਗੂਆ ਜਤਿੰਦਰ ਪਾਲ ਸਿੰਘ ਮਝੈਲ, ਅਤੇ ਬਲਦੇਵ ਸਿੰਘ, ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਭੋਗਪੁਰ ਦੇ ਚੇਅਰਮੈਨ ਗਿਆਨੀ ਕੁਲਵਿੰਦਰ ਸਿੰਘ ਜੀ ਵੱਲੋਂ ਅਕਾਲ ਯੂਥ ਜਥੇਬੰਦੀ ਅਤੇ ਐਸਐਚਓ, ਉਂਕਾਰ ਸਿੰਘ ਬਰਾੜ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਵਧੀਆ ਫ਼ੈਸਲਾ ਕਰਦੇ ਹੋਏ ਸੇਠੀ ਢਾਬੇ ਦੇ ਮਾਲਕ ਉਤੇ (295 ਏ) ਤਹਿਤ ਪਰਚਾ ਦਰਜ ਕਰ ਕੇ ਜੋ ਸਿੱਖਾਂ ਦੀ ਭਾਵਨਾ ਨੂੰ ਭੜਕਾਇਆ ਸੀ ਉਸ ਨੂੰ ਸ਼ਾਂਤ ਕੀਤਾ ਜ਼ਿਕਰਯੋਗ ਹੈ 2020 ਕੋਰੋਨਾ ਕਾਲ ਚ ਵੀ ਸੋਨੂੰ ਸੇਠੀ ਚੰਡੀਗੜ੍ਹ ਸੁਖਨਾ ਝੀਲ ਤੇ ਹਿੰਦੂ ਦੇਵੀ ਦੇਵਤਿਆਂ ਦਾ ਭੇਸ ਧਾਰਨ ਕਰਕੇ ਹਿੰਦੂ ਭਾਵਨਾ ਨੂੰ ਵੀ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਸਨ ਇਸ ਮੌਕੇ ਬਲਜਿੰਦਰ ਸਿੰਘ ਪਰਵਿੰਦਰ ਸਿੰਘ ਸੰਨੀ ਇੰਦਰਜੋਤ ਸਿੰਘ ਪ੍ਰੀਤਮ ਸਿੰਘ ਬੰਟੀ ਸੁਖਦੇਵ ਸਿੰਘ ਸੁੱਖਾ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਗੁਰਸ਼ਰਨ ਸਿੰਘ ਜਥੇਦਾਰ ਹਰਬੰਸ ਅਤੇ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਸਨ