ਫਗਵਾੜਾ, 25 ਫਰਵਰੀ ( )- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ
644ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਮੁੱਹਲਾ ਕੋਟਰਾਣੀ ਫਗਵਾੜਾ
ਵਿਖੇ 15 ਫਰਵਰੀ ਤੋਂ ਸੰਗਤ ਵਲੋਂ 25 ਫਰਵਰੀ ਤੱਕ ਪ੍ਰਭਾਤ
ਫੇਰੀਆਂ ਦਾ ਸਮਾਪਨ ਇਤਹਾਸਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ
ਜੀ ਮਹਾਰਾਜ ਚੱਕ ਹਕੀਮ (ਫਗਵਾੜਾ) ਵਿਖੇ ਕੀਤਾ ਗਿਆ। 25
ਫਰਵਰੀ 2021 ਨੂੰ ਹੀ ਕਬੀਰ ਸਾਹਿਬ ਦੇ 503ਵੇਂ ਨਿਰਮਾਣ ਦਿਵਸ
ਦੇ ਸਬੰਧ ਵਿੱਚ ਸੰਗਤਾਂ ਨੂੰ ਕਾਫ਼ੀ ਅਤੇ ਚਾਹ ਪਕੌੜਿਆਂ ਦੇ ਲੰਗਰ
ਦੀ ਸੇਵਾ ਸਾਹਿਬ ਬੰਦਗੀ ਸੰਸਥਾ ਅਤੇ ਰਾਮ ਨਰੰਜਨ ਦਾਸ ਰਾਹੁਲ
ਵਲੋਂ ਕਰਵਾਈ ਗਈ। ਪ੍ਰਭਾਤ ਫੇਰੀ ਮੁਹੱਲਾ ਕੋਟਰਾਣੀ ਤੋਂ ਸ਼ੁਰੂ
ਹੋ ਕੇ ਸਤਨਾਮਪੁਰਾ, ਸੰਤੋਖਪੁਰਾ, ਪਿੰਡ ਚੱਕ ਹਕੀਮ ਤੋਂ ਹੁੰਦੇ
ਹੋਏ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਚੱਕ ਹਕੀਮ ਵਿਖੇ ਸਮਾਪਨ
ਹੋਈ। ਪ੍ਰਭਾਤ ਫੇਰੀ ਦੌਰਾਨ ਸੰਗਤਾਂ ਵਲੋਂ ਗੁਰਬਾਣੀ ਦਾ ਜਾਪ
ਨਿਰੰਤਰ ਕੀਤਾ ਗਿਆ। ਇਹਨਾ ਪ੍ਰਭਾਤ ਫੇਰੀਆਂ ‘ਚ ਮੁਹੱਲਾ
ਕੋਟਰਾਣੀ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।