ਫਗਵਾੜਾ :- ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਤੋਂ ਗੁਰੂ ਮਹਾਰਾਜ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਗੁਰੂ ਹਰਗੋਬਿੰਦ ਨਗਰ ਚੌਕ ਜੀ.ਟੀ. ਰੋਡ ਫਗਵਾੜਾ ਵਿਖੇ ਪੁੱਜਣ ‘ਤੇ ਨੌਜਵਾਨ ਸਭਾ ਵਲੋਂ ਸਮੂਹ ਸਾਧ ਸੰਗਤ ਮੁਹੱਲਾ ਮਾਸਟਰ ਸਾਧੂ ਰਾਮ ਨਗਰ (ਮਾਡਲ ਟਾਊਨ) ਫਗਵਾੜਾ ਦੇ ਸਹਿਯੋਗ ਨਾਲ ਚਾਹ, ਭੁਜੀਆ-ਬਦਾਨਾ ਤੇ ਮਿਨਰਲ ਵਾਟਰ ਦੀ ਸੇਵਾ ਵਰਤਾ ਕੇ ਨਿੱਘਾ ਸਵਾਗਤ ਕੀਤਾ ਗਿਆ।