ਜਲੰਧਰ : ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਰਾਜੂ ਗੁਰਦੀਪ ਸਿੰਘ ਕਰਨਲ ਵਲੋ ਮੁਹੱਲਾ ਕਰਾਰ ਖਾਂ ਵਿਖੇ ਲੰਗਰ ਲਗਾਏ ਗਏ ਜਿਸ ਵਿਚ ਮਿੱਸੀਆਂ ਰੋਟੀਆਂ ਆਚਾਰ ਤੇ ਦਾਲ ਦੇ ਲੰਗਰ ਸਾਮਿਲ ਸਨ ਇਸ ਮੌਕੇ ਤੇ ਇਲਾਕਾ ਕੌਂਸਲਰ ਦਵਿੰਦਰ ਰੋਨੀ ਸਿੱਖ ਤਾਲਮੇਲ ਕਮੇਟੀ ਤੇ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਜਤਿੰਦਰ ਸਿੰਘ ਕੋਹਲੀ ਬਲਜੀਤ ਸਿੰਘ ਸੈਂਟੀ ਤੇ ਸੰਨੀ ਉਬਰਾਏ ਵਿਸ਼ੇਸ ਤੋਰ ਤੇ ਸਾਮਿਲ ਹੋਏ ਇਸ ਮੌਕੇ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਨੇ ਹਰਜਿੰਦਰ ਸਿੰਘ ਰਾਜੂ ਤੇ ਗੁਰਦੀਪ ਸਿੰਘ ਕਰਨਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਗੁਰੂ ਦੇ ਲੰਗਰ ਦੇ ਨਾਲ ਨਾਲ ਸਾਨੂੰ ਗੁਰੂ ਸ਼ਬਦ ਦੇ ਲੰਗਰ ਵੀ ਲਾਉਣੇ ਚਾਹੀਦੇ ਹਨ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਬਾਣੀ ਬਾਣੇ ਦੀ ਧਾਰਨੀ ਹੋ ਸਕੇ ਗੁਰੂ ਇਤਿਹਾਸ ਤੋ ਜਾਣੂ ਹੋ ਸਕੇ ।