ਫਗਵਾੜਾ 21 ਦਸੰਬਰ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਦੂਸਰੀ ਵਾਰ ਕੌਮੀ ਮੀਤ ਪ੍ਰਧਾਨ ਐਲਾਨੇ ਜਾਣ ਤੇ ਠੇਕੇਦਾਰ ਬਲਜਿੰਦਰ ਸਿੰਘ ਸਾਬਕਾ ਕੌੌਂਸਲਰ ਨੂੰ ਅੱਜ ਗੁਰੂ ਨਾਨਕਪੁਰਾ ਦੇ ਸਮੂਹ ਵਸਨੀਕਾਂ ਵਲੋਂ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਮੁੜ ਤੋਂ ਜੱਥੇਬੰਦਕ ਸਕੱਤਰ ਐਲਾਨੇ ਗਏ ਸਰੂਪ ਸਿੰਘ ਖਲਵਾੜਾ ਤੋਂ ਨੂੰ ਵੀ ਸ਼ੁੱਭ ਇੱਛਾਵਾਂ ਦਿੱਤੀਆਂ। ਠੇਕੇਦਾਰ ਬਲਜਿੰਦਰ ਸਿੰਘ ਨੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ.ਸੀ. ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਦੂਸਰੀ ਵਾਰ ਉਹਨਾਂ ਨੂੰ ਕੌਮੀ ਮੀਤ ਪ੍ਰਧਾਨ ਦੀ ਜਿੰਮੇਵਾਰੀ ਦੇ ਕੇ ਜੋ ਮਾਣ ਬਖਸ਼ਿਆ ਹੈ ਉਸ ਲਈ ਉਹ ਧੰਨਵਾਦੀ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹੋਰ ਵੀ ਤਨਦੇਹਹੀ ਨਾਲ ਸਿਰ ਤੋੜ ਯਤਨ ਕਰਨਗੇ। ਉਹਨਾਂ ਕਿਸਾਨਾ ਦੇ ਅੰਦੋਲਨ ਦੀ ਹਮਾਇਤ ਜਾਰੀ ਰੱਖਣ ਅਤੇ ਨੇੜਲੇ ਭਵਿੱਖ ਵਿਚ ਹੋਣ ਵਾਲੀਆਂ ਫਗਵਾੜਾ ਕਾਰਪੋਰੇਸ਼ਨ ਦੀਆਂ ਚੋਣਾਂ ‘ਚ ਸ੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਯਕੀਨ ਬਨਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕਰਮਜੀਤ ਸਿੰਘ ਸੰਧੂ ਪ੍ਰਧਾਨ ਗੁਰਨਾਨਕ ਪੁਰਾ ਵੈਲਫੇਅਰ ਸੁਸਾਇਟੀ, ਪ੍ਰੋ. ਪ੍ਰਵੇਸ਼ ਕੁਮਾਰ ਸੂਦ, ਵਿਕਰਮਜੀਤ ਸਿੰਘ ਵਾਲੀਆ, ਸ਼ੀਤਲ ਕੋਹਲੀ, ਰਣਜੀਤ ਸਿੰਘ ਚਾਨਾ, ਬਨਵਾਰੀ ਲਾਲ, ਦਵਿੰਦਰ ਜੋਸ਼ੀ, ਮਨੀ ਆਨੰਦ, ਸੁਮਿਤ ਸ਼ਰਮਾ, ਲਖਬੀਰ ਸਿੰਘ ਸਮਰਾ, ਸਰਬਜੀਤ ਸਿੰਘ ਵਾਲੀਆ, ਬਿ੍ਰਜ ਮੋਹਨ ਪੁਰੀ, ਗੋਲਡੀ ਸੰਧੂ, ਪੰਕਜ ਕੁਮਾਰ, ਹਰਵਿਮਲ ਪ੍ਰੀਤ ਸਿੰਘ ਪਰਮਾਰ ਆਦਿ ਹਾਜਰ ਸਨ।