
ਫਗਵਾੜਾ 17 ਨਵੰਬਰ (ਸ਼ਿਵ ਕੋੜਾ) ਟਕਸਾਲੀ ਅਕਾਲੀ ਆਗੂ ਅਤੇ ਆਲ ਇੰਡੀਆ ਸੈਣੀ ਸਭਾ ਰਜਿ. ਪੰਜਾਬ ਦੇ ਪ੍ਰਧਾਨ ਗਿ. ਭਗਤ ਸਿੰਘ ਭੁੰਗਰਨੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਤੋਂ ਲੈ ਕੇ ਹੀ ਸੈਣੀ ਬਿਰਾਦਰੀ ਨਾਲ ਸਬੰਧਤ ਲੀਡਰਾਂ ਦਾ ਇਤਿਹਾਸ ਪਾਰਟੀ ਲਈ ਕੁਰਬਾਨੀ ਭਰਿਆ ਰਿਹਾ ਹੈ ਪਰ ਉਹਨਾਂ ਨੂੰ ਸਿਆਸੀ, ਸਮਾਜਿਕ ਜਾਂ ਧਾਰਮਿਕ ਤੌਰ ਤੇ ਸ੍ਰੋਮਣੀ ਅਕਾਲੀ ਦਲ ਤੋਂ ਕੁਝ ਨਹੀਂ ਮਿਲਿਆ। ਅਕਾਲੀ ਲੀਡਰਸ਼ਿਪ ਨੂੰ ਜਿਲਿ•ਆਂ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੱਤਾ ਗਿਆ। ਪਾਰਟੀ ਲਈ ਗਿਰਫਤਾਰੀਆਂ ਦੇਣ ਅਤੇ ਜੇਲ ਭੁਗਤਨ ਵਾਲੇ ਆਗੂਆਂ ਨੂੰ ਅੱਖੋਂ ਪਰੋਖੇ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸਮੇਂ ਸ੍ਰੋਮਣੀ ਅਕਾਲੀ ਦਲ ਵਿਚ ਜੱਟਵਾਦ ਭਾਰੂ ਹੈ। ਗਿ. ਭਗਤ ਸਿੰਘ ਭੁੰਗਰਨੀ ਨੇ ਕਿਹਾ ਕਿ ਜੇਕਰ ਸੀਨੀਅਰ ਲੀਡਰਸ਼ਿਪ ਨੇ ਇਹੋ ਬੇਰੁਖੀ ਜਾਰੀ ਰੱਖੀ ਤਾਂ ਸੈਣੀ ਬਿਰਾਦਰੀ ਦਾ ਜਲਦੀ ਹੀ ਪਾਰਟੀ ਤੋਂ ਮੋਹ ਭੰਗ ਹੋ ਜਾਵੇਗਾ ਜਿਸਦੇ ਮਾੜੇ ਨਤੀਜੇ ਸ੍ਰੋਮਣੀ ਅਕਾਲੀ ਦਲ ਨੂੰ ਭੁਗਤਨੇ ਪੈਣਗੇ।