ਸਰਬ ਸੰਮਤੀ ਨਾਲ ਹੋਈ ਚੋਣ
ਫਗਵਾੜਾ 28 ਦਸੰਬਰ (ਸ਼ਿਵ ਕੋੜਾ) ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ. ਟੀ. ਰੋਡ ਚੱਕ ਹਕੀਮ ਵਿਖੇ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜਰ ਹੋਏ। ਮੀਟਿੰਗ ਦੌਰਾਨ ਮੰਦਿਰ ਵਿਖੇ ਚੱਲ ਰਹੇ ਉਸਾਰੀ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਦਵਿੰਦਰ ਕੁਲਥਮ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਲੰਬੇ ਸਮੇਂ ਤੋਂ ਦਵਿੰਦਰ ਕੁਲਥਮ ਵਾਇਸ ਪ੍ਰਧਾਨ ਦੇ ਅਹੁਦੇ ਤੇ ਹੁੰਦੇ ਹੋਇਆ ਉਨ੍ਹਾਂ ਵਲੋਂ ਸੇਵਦਾਰ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ। ਦਵਿੰਦਰ ਕੁਲਥਮ ਨੇ ਇਸ ਮੋਕੇ ਕਿਹਾ ਕਿ ਜੋ ਮੈਨੂੰ ਪ੍ਰਬੰਧਕ ਕਮੇਟੀ ਨੇ ਜੁੰਮੇਵਾਰੀ ਦਿੱਤੀ ਹੈ ਉਸ ਨੂੰ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਬਚਨਵੱਧ ਹਨ । ਇਸ ਮੋਕੇ ਐਡਵੋਕੇਟ ਸਰਧਾ ਰਾਮ, ਅਸ਼ੋਕ ਭਾਟੀਆ, ਜਗਨ ਨਾਥ ਕੈਲੇ, ਕਿਸ਼ਨ ਦਾਸ ਛਿੰਦੀ, ਰਜਿੰਦਰ ਕੁਮਾਰ, ਬਲਦੇਵ ਕੋਮਲ, ਗੁਰਦਿਆਲ ਸੋਢੀ, ਯਸ਼ ਬਰਨਾ ਅਤੇ ਮਕਬੂਲ ਆਦਿ ਮੈਂਬਰ ਹਾਜ਼ਰ ਸਨ।