ਵਿਸ਼ਵ ਭਰ ਵਿੱਚ ਫੈਲੀ ਹੋਈ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਲਾਕੇ ਅੰਦਰ ਕਰੋਨਾ ਮਰੀਜਾਂ ਨੂੰ ਆਕਸੀਜਨ ਕੰਸੇਨਟ੍ਰੇਟਰ ਅਤੇ ਕਰੋਨਾ ਕਿੱਟਾਂ ਵੰਡਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਵੈਬੀਨਾਰ ਰਾਹੀਂ ਸੰਤ ਸੀਚੇਵਾਲ ਵੱਲੋਂ ਪਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਲਾਕੇ ਦੇ ਕੋਰੋਨਾ ਮਰੀਜ਼ਾਂ ਦੀ ਬਾਂਹ ਫੜਨ ਲਈ ਅੱਗੇ ਆਉਣ, ਜਿਸ ਤੇ ਪਰਵਾਸੀ ਭਾਰਤੀਆਂ ਨੇ ਦਿਲ ਖੋਲ੍ਹ ਕੇ ਕਰੋਨਾ ਮਰੀਜ਼ਾਂ ਦੀ ਸਹਾਇਤਾ ਕਰਨ ਦਾ ਉਪਰਾਲਾ ਕੀਤਾ ਹੈਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਰਣਜੀਤ ਸਿੰਘ ਜਵੰਧਾ ਵੱਲੋਂ ਢਾਈ ਲੱਖ ਰੁਪਏ ਘਣਵੀਰ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਅਤੇ ਮਾਲੂਪੁਰ ਤੋਂ ਚਾਹਲ ਪਰਿਵਾਰ ਨੇ ਪੰਜਾਹ ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਹਨ ਜਿਸ ਨਾਲ ਆਕਸੀਜਨ ਕੰਸੇਨਟ੍ਰੇਟਰ ਅਤੇ ਕਰੋਨਾ ਕਿੱਟਾ ਖ਼ਰੀਦੀਆ ਗਈਆ ਹਨ ਇਸ ਮੌਕੇ ਨਿਮਾਜੀਪੁਰ ਦੇ ਇੱਕ ਕੋਰੋਨਾ ਮਰੀਜ਼ ਨੂੰ ਪਹਿਲਾ ਆਕਸੀਜਨ ਕੰਸੇਨਟ੍ਰੇਟਰ ਭੇਂਟ ਕੀਤਾ ਗਿਆ ਦੂਸਰਾ ਆਕਸੀਜਨ ਕੰਸੇਨਟ੍ਰੇਟਰ ਤਲਵੰਡੀ ਮਾਧੋ ਦੇ ਮਰੀਜ਼ ਨੂੰ ਦਿੱਤਾ ਗਿਆ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਸ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਆਕਸੀਜਨ ਅਤੇ ਦਵਾਈਆਂ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ ਉਥੇ ਪਰਵਾਸੀ ਭਾਰਤੀਆਂ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਣ ਲਈ ਇਲਾਕੇ ਦੇ ਜ਼ਰੂਰਤਮੰਦ ਮਰੀਜ਼ਾਂ ਨੂੰ ਆਕਸੀਜਨ ਕੰਸੇਨਟ੍ਰੇਟਰ ਤੇ ਕਰੋਨਾ ਕਿੱਟਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਦਿੱਤੇ ਗਏ ਸੋਨੇ ਨਾਲ ਇਕ ਐਂਬੂਲੈਂਸ ਖ਼ਰੀਦੀ ਜਾਵੇਗੀ ਜੋ ਦਿਨ ਰਾਤ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਹੋਵੇਗੀ । ਇਸ ਮੌਕੇ ਸੁਰਜੀਤ ਸਿੰਘ ਸ਼ੰਟੀ ਦਇਆ ਸਿੰਘ ਸਰਪੰਚ ਤੇਜਿੰਦਰ ਸਿੰਘ ਜੋਗਾ ਸਿੰਘ ਸਰਪੰਚ ਚੱਕ ਚੇਲਾ ਜਸਵੀਰ ਸਿੰਘ ਐਡਵੋਕੇਟ ਚਾਹਲ ਆਦਿ ਹਾਜ਼ਰ ਸਨ ।