ਅੰਮ੍ਰਿਤਸਰ, ਬਠਿੰਡਾ  ,ਚੰਡੀਗੜ੍ਹ  ,ਲੁਧਿਆਣਾ 26 ਮਈ  – ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕਾਲਾ ਦਿਵਸ ਮਨਾਉਣ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ ਵਿਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਜਥੇਬੰਦੀਆਂ ਅਤੇ ਕਿਸਾਨ ਹਿਤੈਸ਼ੀ ਲੋਕਾਂ ਵਲੋਂ ਵੱਖ ਵੱਖ ਇਲਾਕਿਆਂ ‘ਚ ਰੋਸ ਮਾਰਚ ਕਰਕੇ ਜਿੱਥੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਉੱਥੇ ਹੀ ਲੋਕਾਂ ਨੇ ਆਪਣੇ ਘਰਾਂ ਵਿਚ ਕਾਲੇ ਝੰਡੇ ਲਗਾ ਕੇ ਕਿਸਾਨਾਂ ਦੀ ਹਮਾਇਤ ਕੀਤੀ

ਸੰਯੁਕਤ ਕਿਸਾਨ ਮੋਰਚੇ ਵਲੋਂ 26 ਮਈ ਨੂੰ ਰੋਸ ਦਿਵਸ ਮਨਾਉਣ ਦੇ ਸੱਦੇ ਦਾ ਬਾਦਲ ਪਰਿਵਾਰ ਨੇ ਵੀ ਹਿਮਾਇਤ ਕੀਤੀ ਹੈ। ਉਨ੍ਹਾਂ ਨੇ ਆਪਣੇ ਘਰ ਦੇ ਮੁੱਖ ਦਰਵਾਜੇ ਉੱਤੇ ਕਾਲਾ ਝੰਡਾ ਲਾ ਕੇ ਕਿਸਾਨਾ ਦੇ ਅੱਜ ਦੇ ਐਲਾਨ ਦਾ ਸਮਰਥਨ ਕੀਤਾ ਹੈ।

ਸੰਯੁਕਤ ਕਿਸਾਨ ਮੋਰਚੇ ਵਲੋਂ 26 ਮਈ ਨੂੰ ਰੋਸ ਦਿਵਸ ਮਨਾਉਣ ਦੇ ਸੱਦੇ ਦਾ ਬਾਦਲ ਪਰਿਵਾਰ ਨੇ ਵੀ ਹਿਮਾਇਤ ਕੀਤੀ ਹੈ। ਉਨ੍ਹਾਂ ਨੇ ਆਪਣੇ ਘਰ ਦੇ ਮੁੱਖ ਦਰਵਾਜੇ ਉੱਤੇ ਕਾਲਾ ਝੰਡਾ ਲਾ ਕੇ ਕਿਸਾਨਾ ਦੇ ਅੱਜ ਦੇ ਐਲਾਨ ਦਾ ਸਮਰਥਨ

ਕਰ ਰਹੀ  ਹੈ

ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉੱਪਰ ਕਿਸਾਨ ਅੰਦੋਲਨ ਨੂੰ ਭਲਕੇ ਛੇ ਮਹੀਨੇ ਹੋ ਜਾਣਗੇ। ਇਸ ਲਈ ਕਿਸਾਨ 26 ਮਈ ਨੂੰ ਅੰਦੋਲਨ ਹੋਰ ਤਿੱਖਾ ਕਰਨ ਜਾ ਰਹੇ ਹਨ। ਕਿਸਾਨਾਂ ਨੇ ਕੋਰੋਨਾਵਾਇਰਸ ਦੇ ਕਹਿਰ ਕਰਕੇ ਕਾਫੀ ਸਮੇਂ ਤੋਂ ਕੋਈ ਵੱਡਾ ਐਕਸ਼ਨ ਨਹੀਂ ਕੀਤਾ ਸੀ। ਹੁਣ ਕੋਰੋਨਾ ਦੇ ਕੇਸ ਘਟਣ ਮਗਰੋਂ ਕਿਸਾਨ ਨਵੀਂ ਰਣਨੀਤੀ ਦਾ ਐਲਾਨ ਕਰਨਗੇ। ਇਸ ਦੀ ਸ਼ੁਰੂਆਤ ਕੱਲ੍ਹ ਤੋਂ ਹੋਏਗੀ। ਇਸ ਤਹਿਤ ਕਿਸਾਨ ਅੰਦੋਲਨ ਨੂੰ ਛੇ ਮਹੀਨੇ ਮੁਕੰਮਲ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਮੁਲਕ ’ਚ ‘ਕਾਲਾ ਝੰਡਾ ਦਿਵਸ’ ਮਨਾਇਆ ਜਾ ਰਿਹਾ ਹੈ।