ਚੰਡੀਗੜ 5 ਮਾਰਚ— ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਇਸ ਵਿੱਚ ਹੋਰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਗੁਲਜਾਰ ਸਿੰਘ ਰਾਣੀੇਕੇ ਨੇ ਦੱਸਿਆ ਕਿ ਐਸ.ਸੀ ਵਿੰਗ ਦੇ ਜਿਹਨਾਂ ਆਗੂੁਆਂ ਨੂੰ ਅੱਜ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :
ਲੀਗਲ ਸਲਾਹਕਾਰ:- ਸ. ਚਰਨਜੀਤ ਸਿੰਘ ਅਟਵਾਲ, ਸ. ਦਰਬਾਰਾ ਸਿੰਘ ਗੁਰੂ, ਐਡਵੋਕੇਟ ਪਰਮਜੀਤ ਸਿੰਘ ਪੰਮਾ ਕਪੂਰਥਲਾ, ਐਡਵੋਕੇਟ ਸਤਨਾਮ ਸਿੰਘ ਰਾਹੀ ਭਦੋੜ, ਸ. ਗੁਰਿੰਦਰਪਾਲ ਸਿੰਘ ਰਣੀਕੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਐਡਵੋਕੇਟ ਰਵਿੰਦਰ ਸਿੰਘਫ ਸੈਪਲਾ ਮੋਹਾਲੀ, ਐਡਵੋਕੇਟ ਰਜਿੰਦਰ ਕੌਰ ਤਰਨਤਾਰਨ, ਐਡਵੋਕੇਟ ਗੁਰਬਚਨ ਸਿੰਘ ਮੋਹਾਲੀ, ਐਡਵੋਕੇਟ ਤਜਿੰਦਰ ਸਿੰਘ ਅਮ੍ਰਿਤਸਰ, ਐਡਵੋਕੇਟ ਅਮਨਦੀਪ ਸਿੰਘ ਉਧੋਕੇ ਅਤੇ ਐਡਵੋਕੇਟ ਰਮਨਦੀਪ ਸਿੰਘ ਮੋਹਾਲੀ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਸ. ਇੰਦਰਇਕਬਾਲ ਸਿੰਘ ਅਟਵਾਲ ਨੂੰ ਐਸ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਜਿਹਨਾਂ ਆਗੂਆਂ ਨੂੰ ਐਸ.ਸੀ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਚਰਨ ਸਿੰਘ ਖਾਲਸਾ, ਸ਼੍ਰੀ ਗਿਆਨ ਚੰਦ ਭੱਟੀ, ਸ. ਹਰਬਾਰਾ ਸਿੰਘ ਮੰਨਣੀ ਸੰਗਰੂਰ, ਸ. ਸ਼ੇਰ ਸਿੰਘ ਸਾ. ਡੀ.ਈ.ਓ ਸੰਗਰੂਰ, ਸ਼੍ਰੀ ਜੋਗਿੰਦਰ ਪਾਲ ਜੀ.ਐਮ, ਸ. ਸੁਰਜੀਤ ਬੀਟਾ ਜਲੰਧਰ, ਸ. ਗੁਰਬਖਸ਼ ਸਿੰਘ ਖਾਲਸਾ ਨਵਾਂਸ਼ਹਿਰ, ਸ਼੍ਰੀ ਕੀਮਤੀ ਭਗਤ ਜਲੰਧਰ ਅਤੇ ਸ. ਗੁਰਪ੍ਰੀਤ ਸਿੰਘ ਥਾਪਾ ਦੇ ਨਾਮ ਸ਼ਾਮਲ ਹਨ।
ਇਸੇ ਤਰਾਂ ਸ. ਚਰਨਜੀਤ ਸਿੰਘ ਸ਼ੇਰੀ ਜੱਟਾਂ ਨੂੰ ਜਨਰਲ ਸਕੱਤਰ, ਸ. ਜਸਦਿਆਲ ਸਿੰਘ ਭੋਗਪੁਰ ਅਤੇ ਸ. ਬਲਵਿੰਦਰਜੀਤ ਸਿੰਘ ਤੱਲਣ ਨੂੰ ਸਕੱਤਰ, ਸ. ਹਰਵੇਲ ਸਿੰਘ ਮਾਧੋਪੁਰ ਨੂੰ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਜਿਹਨਾਂ ਆਗੂਆਂ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼੍ਰੀ ਹੁਸਨ ਚੰਦ ਮਠਾਣ ਰੋਪੜ, ਡਾ. ਬਲਬੀਰ ਸਿੰਘ ਪੰਮੀ ਰੋਪੜ, ਸ਼੍ਰੀ. ਬਹਾਦਰ ਰਾਮ ਅਭੁੰਨ, ਸ. ਸੰਪੂਰਨ ਸਿੰਘ ਬਹਿਕ ਖਾਸ, ਸ਼੍ਰੀ ਕਮਲ ਕੁਮਾਰ ਬੰਗਾਲੀ ਅਤੇ ਸ. ਚੰਦ ਸਿੰਘ ਬੀਹਲਾ ਦੇ ਨਾਮ ਸ਼ਾਮਲ ਹਨ।
ਸ. ਰਾਣੀਕੇ ਨੇ ਦੱਸਿਆ ਕਿ ਜਿਹਨਾਂ ਆਗੂਆ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਬਲਵੀਰ ਸਿੰਘ ਝੰਗੜ ਭੈਣੀ, ਸ. ਬਚਨ ਸਿੰਘ ਰੇਤੇਵਾਲ ਭੈਣੀ, ਸ. ਤਰਸੇਮ ਸਿੰਘ ਬਾਲੋਕੀ ਅਤੇ ਸ. ਪਰਮਿੰਦਰ ਸਿੰਘ ਪਾਸ਼ਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਜਿਹਨਾਂ ਆਗੂਆਂ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼੍ਰੀ ਹੈਪੀ ਭੀਲ ਅ੍ਰਮਿਤਸਰ, ਸ. ਗੁਰਨਾਮ ਸਿੰਘ ਬਿਲਗਾ, ਸ. ਜਰਨੈਲ ਸਿੰਘ ਵੱਲੇਸ਼ਾਹ ਉਤਾੜ ਅਤੇ ਸ. ਲਖਬੀਰ ਸਿੰਘ ਦੇਸਲ ਦੇ ਨਾਮ ਸ਼ਾਮਲ ਹਨ।
ਮੈਂਬਰ ਵਰਕਿੰਗ ਕਮੇਟੀ:- ਸ. ਭਾਗ ਸਿੰਘ ਵਰਪਾਲ, ਸ. ਮੇਜਰ ਸਿੰਘ ਕਲੇਰ, ਸ. ਕਰਤਾਰ ਸਿੰਘ ਅਟਾਰੀ, ਸ. ਕਸ਼ਮੀਰ ਸਿੰਘ ਸਾਬਕਾ ਡਿਪਟੀ ਮੇਅਰ ਅਮ੍ਰਿਤਸਰ, ਬੀਬੀ ਸੁਰਿੰਦਰ ਕੌਰ ਫਤਿਹਗੜ੍ਹ ਸਾਹਿਬ, ਬੀਬੀ ਜੋਗਿੰਦਰ ਕੌਰ ਬੱਲੂਆਣਾ, ਸ. ਅਵਤਾਰ ਸਿੰਘ ਰਿਆ, ਸ. ਗੁਰਨਾਮ ਸਿੰਘ ਬਟਾਲਾ, ਸ. ਬਲਦੇਵ ਸਿੰਘ ਕਲਿਆਣ, ਸ. ਹਰਪਾਲ ਸਿੰਘ ਜੱਲਾ, ਸ. ਜਗਦੀਸ਼ ਸਿੰਘ ਭਾਣਾ, ਸ. ਕੁਲਵੰਤ ਸਿੰਘ ਗੁਜਰਪੁਰਾ, ਸ. ਸੇਵਾ ਸਿੰਘ ਮੀਰਾਕੋਟ, ਸ. ਗੁਰਪ੍ਰੀਤ ਸਿੰਘ ਸਾਘਣਾ, ਸ. ਚਰਨਜੀਤ ਸਿੰਘ ਤਲਵੰਡੀ ਚੌਧਰੀਆਂ, ਸ. ਸੁਖਵਿੰਦਰ ਸਿੰਘ ਭਵਾਨੀਪੁਰਾ, ਸ. ਜਗਸੀਰ ਸਿੰੰਘ ਖੇੜੀ ਚੰਦਵਾ, ਸ. ਗੁਰਨਾਮ ਸਿੰਘ ਸਰਪੰਚ ਕਾਦੂਪੁਰ, ਸ. ਪ੍ਰੇਮ ਸਿੰਘ ਢਰਪਈ, ਸ. ਗੁਰਮੇਲ ਸਿੰਘ ਸਿੱਧਵਾਂ, ਸ. ਚੈਚਲ ਸਿੰਘ ਸਤਪਾਲਗੜ੍ਹ, ਸ. ਨਿਰਮਲ ਸਿੰਘ ਪੰਡੋਰੀ, ਸ. ਗੁਰਨਾਮ ਸਿੰਘ ਸੱਲੋਦੀਨ, ਸ. ਕਸ਼ਮੀਰ ਸਿੰਘ ਮੱਲੇਨੰਗਲ, ਸ. ਅਜੀਤ ਸਿੰਘ ਬੱਲੜ੍ਹਵਾਲ, ਸ. ਕੱਥਾ ਸਿੰਘ ਲਾਟੀਆਵਾਲ ਅਤੇ ਸ. ਚਰਨਜੀਤ ਸਿੰਘ ਸਹੋਤਾ ਤਲਵੰਡੀ ਚੌਧਰੀਆਂ ਦੇ ਨਾਮ ਸ਼ਾਮਲ ਹਨ।
ਸ. ਗੁਲਜਾਰ ਸਿੰਘ ਰਾਣੀਕੇ ਨੇ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਐਸ. ਸੀ ਵਿੰਗ ਦੇ ਜੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਪ੍ਰਗਟ ਸਿੰਘ ਬਨਵਾਲੀਪੁਰ ਪ੍ਰਧਾਨ ਮਾਝਾ ਜੋਨ ਸ. ਦਰਸ਼ਨ ਸਿੰਘ ਕੋਟਕਰਾਰਖਾਂ ਪ੍ਰਧਾਨ, ਦੋਆਬਾ ਜੋਨ, ਸ. ਬਲਵਿੰਦਰ ਸਿੰਘ ਹੈਪੀ ਪ੍ਰਧਾਨ, ਮਾਲਵਾ ਜੋਨ-1, ਸ. ਦਰਸ਼ਨ ਸਿੰਘ ਸਿਵਜੋਤ ਮਾਲਵਾ ਪ੍ਰਧਾਨ ਮਾਲਵਾ ਜੋਨ-2, ਅਤੇ ਸ. ਭਾਗ ਸਿੰਘ ਮਾਨਗੜ੍ਹ ਪ੍ਰਧਾਨ, ਮਾਲਵਾ ਜੋਨ 3 ਦੇ ਨਾਮ ਸ਼ਾਮਲ ਹਨ।