ਜਲੰਧਰ: 14 ਫਰਵਰੀ———ਸ. ਸਰਬਜੀਤ ਸਿੰਘ ਮੱਕੜ ਦੀ ਚੋਣ ਮੁਹਿੰਮ ਨੂੰ ਉਸ ਸਮੇਂ
ਵਧੇਰੇ ਬਲ ਮਿਲਿਆ ਜਦੋਂ ਕਿ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਪਿੰਡ ਫੂਲਪੁਰ
ਪਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਕਾਲੀ ਦਲ ਦੇ 15 ਤੋਂ ਵੱਧ ਪਰਿਵਾਰ
ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਭਾਜਪਾ ਵਿੱਚ
ਸ਼ਾਮਿਲ ਹੋਣ ਵਾਲਿਆਂ ਵਿੱਚ ਲਿਆਕਤ ਅਲੀ, ਯਕੂਬ, ਸ਼ੰਮੂਦੀਨ, ਕਾਕੂ ਦੀਨ, ਸ਼ਬੀਰ
ਖਾਂ, ਸਰਾਜੂਦੀਨ, ਅਬਦੁਲ ਗਫੂਰ, ਮਦੀਨ ਸ਼ੌਕਤ ਅਲੀ, ਰਾਜਿਮ ਦੀਨ ਆਦਿ ਹਨ। ਇਸ
ਮੌਕੇ ਸ. ਸਰਬਜੀਤ ਸਿੰਘ ਮੱਕੜ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੀਆਂ ਸ਼ਖਸੀਅਤਾਂ
ਦਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਪਾਰਟੀ ਵਿੱਚ ਇਹਨਾਂ ਦਾ ਪੂਰਾ ਮਾਨ
ਸਤਿਕਾਰ ਕੀਤਾ ਜਾਵੇਗਾ।ਸ. ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਇਸ ਵਾਰ ਸੂਬੇ ਦੇ ਲੋਕ ਬੀ.ਜੇ.ਪੀ.
ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਨਾਉਣ ਨੂੰ ਕਾਹਲੇ ਪਏ ਹਨ ਅਤੇ
ਉਹ ਇਹਨਾਂ ਚੋਣਾਂ ਵਿੱਚ ਕਾਂਗਰਸ, ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ
ਲਗਾਉਣਗੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ ਸਰਕਾਰ ਹੈ ਜਿਸਨੇ
ਕਿ 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਇਆ। ਉਹਨਾਂ ਕਿਹਾ ਕਿ
ਸੂਬੇ ਦੇ ਲੋਕਾਂ ਵਲੋਂ ਭਾਜਪਾ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਪੰਜਾਬ
ਵਿੱਚ ਬੀ.ਜੇ.ਪੀ. ਗਠਬੰਧਨ ਦੀ ਸਰਕਾਰ ਬਣਦੀ ਹੈ ਤਾਂ ਉਹ ਸਰਕਾਰ ਇੰਡਸਟਰੀ ਸਮੇਤ
ਲੱਖਾਂ ਨੌਕਰੀਆਂ ਰਾਹੀਂ ਬੇਰੁਜਗਾਰਾਂ ਨੂੰ ਰੁਜਗਾਰ ਮੁਹੱਇਆ ਕਰਨ ਦੇ ਨਾਲ-ਨਾਲ ਸੂਬੇ
ਵਿੱਚ ਰਹਿ ਰਹੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ
ਦੇ ਨਾਲ-ਨਾਲ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਮੁੜ ਪਟੜੀ ਤੇ ਲਿਆਉਣ ਆਦਿ
ਇੰਨਕਲਾਬੀ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਉਹ ਸੱਤ੍ਹਾ ਵਿੱਚ ਨਾ ਹੋਣ ਦੇ
ਬਾਵਜੂਦ ਵੀ ਉਹ ਸੱਚੇ ਦਿਲੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ
ਅੰਗ-ਸੰਗ ਰਹਿੰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਇਸ ਹਲਕੇ ਦਾ ਸਰਵਪੱਖੀ
ਵਿਕਾਸ ਕਰਾਉਣ ਦਾ ਸਪਨਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ
ਵਿੱਚ ਉਹਨਾਂ ਨੂੰ ਜਿਤਾ ਕੇ ਇਸ ਹਲਕੇ ਦੀ ਇਕ ਵਾਰ ਸੇਵਾ ਕਰਨ ਦਾ ਮੌਕਾ ਜਰੂਰ
ਦੇਣਾ। ਇਸ ਮੌਕੇ ਤੇ ਉਹਨਾਂ ਦੇ ਨਾਲ ਮਾਸਟਰ ਫ਼ਿਰੋਜ, ਸਤਨਾਮ ਬਿੱਟਾ, ਪ੍ਰਤਾਪ ਸਿੰਘ,
ਗੁਰਨਾਮ ਸਿੰਘ, ਲਿਆਕਤ ਅਲੀ ਆਦਿ ਸਨ।