ਜਲੰਧਰ ਕੈਂਟ :ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਬੀਤੀ ਸ਼ਾਮ ਪਿੰਡ ਵਡਾਲਾ ਵਿੱਖੇ ਸ ਭੁਪਿੰਦਰ ਸਿੰਘ ਮੱਕੜ ਵਲੋਂ ਆਪਣੇ ਸਵਰਗਵਾਸੀ ਮਾਤਾ ਪਿਤਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਥਾਪਿਤ ਕੀਤੀ ਸ ਰੋਸ਼ਨ ਸਿੰਘ ਅਤੇ ਗੁਰਬਚਨ ਕੋਰ ਮੱਕੜ ਚੈਰੀਟੇਬਲ ਸੋਸਾਇਟੀ ਵੱਲੋਂ ਸਥਾਪਿਤ ਕੀਤੀ ਗਈ ਡਿਸਪੈਂਸਰੀ ਵਿੱਖੇ ਬਣਾਈ ਗਈ, ਚਾਨਣ ਫਿਜਿਥਰੇਪੀ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਇੱਕ ਸਾਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਪਰੋਕਤ ਚੈਰੀਟੇਬਲ ਸੋਸਾਇਟੀ ਵੱਲੋਂ ਸਮਾਜ ਭਲਾਈ ਅਤੇ ਗਰੀਬ ਵਰਗ ਦੇ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ.।

ਸ ਭੁਪਿੰਦਰ ਸਿੰਘ ਮੱਕੜ ਨੇ ਇਸ ਮੌਕੇ ਦੱਸਿਆ ਕਿ ਉਹਨਾਂ ਵਲੋਂ ਸਥਾਪਿਤ ਕੀਤੀ ਗਈ ਇਸ ਡਿਸਪੈਂਸਰੀ ਵਿੱਚ ਕਾਬਿਲ ਡਾਕਟਰ ਅਤੇ ਨਰਸਾ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਹੜੇ ਕਿ ਸਮਾਜ ਵਿੱਚ ਰਹਿਣ ਵਾਲੇ ਵਿਸ਼ੇਸ਼ ਤੌਰ ਤੇ ਗਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਕਰਵਾਏਗੀ, ਉਹਨਾਂ ਦੱਸਿਆ ਕਿ ਇਸ ਨਵੇਂ ਖੋਲ੍ਹੇ ਗਏ ਫਿਜਿਥਰੇਪੀ ਸੈਂਟਰ ਵਿੱਚ ਬਿਲਕੁੱਲ ਨਾ ਮਾਤਰ ਫੀਸ ਲੈ ਕੇ ਮਰੀਜਾਂ ਦੀ ਫਿਜਿਥਰੇਪੀ ਕੀਤੀ ਜਾਵੇਗੀ।ਓਹਨਾਂ ਇਹ ਵੀ ਦੱਸਿਆ ਕਿ ਇਸ ਅਸਥਾਨ ਤੇ ਮੰਦ ਬੁੱਧੀ ਬੱਚਿਆਂ ਦੀ ਦੇਖ ਭਾਲ ਕਰਨ ਦੇ ਨਾਲ ਨਾਲ ਉਹਨਾਂ ਨੂੰ ਚਹੁਮੁਖੀ ਵਿਕਾਸ ਵੱਲ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਵੇਗਾ, ਉਹਨਾਂ ਦੱਸਿਆ ਕਿ ਜੇ ਕਰ ਕਿਸੇ ਮੰਦਬੁੱਧੀ ਬੱਚੇ ਦੀ ਦੇਖ ਭਾਲ ਕਰਨ ਲਈ ਕੋਈ ਵਾਰਿਸ ਨਹੀਂ ਤਾਂ ਅਜਿਹੇ ਬੱਚਿਆਂ ਨੂੰ ਸੋਸਾਇਟੀ ਅਪਣਾਏਗੀ, ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ MLA ਵੈਸਟ, ਚੌਧਰੀ ਸੁਰਿੰਦਰ ਸਿੰਘ MLA ,ਕਰਤਾਰਪੁਰ,ਸ ਸੁਰਜੀਤ ਸਿੰਘ ਚੀਮਾ, ਮੈਂਬਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਅਕਾਲੀ ਦਲ,ਸ ਅਜੀਤ ਸਿੰਘ ਸੇਠੀ,ਮਾਡਲ ਟਾਊਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ ਰਾਜਿੰਦਰ ਸਿੰਘ ਸਾਬਕਾ ਐਸ ਐਸ ਪੀ,ਰਾਕੇਸ਼ ਕੁਮਾਰ ਗੁਪਤਾ, ਵਿੱਕੀ ਗੁਜਰਾਲ ਸੋਸ਼ਲ ਮੀਡੀਆ ਇੰਚਰਾਜ ਸ ਸਰਬਜੀਤ ਸਿੰਘ ਮੱਕੜ ਤੌ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ, ਉਦਯੋਗਪਤੀ, ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਬਰ ਹਾਜ਼ਿਰ ਸਨ