ਜਲੰਧਰ : ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਅੱਜ ਇਸ ਹਲਕੇ ਦੇ ਪਿੰਡ ਧੀਨਾ ਡਾ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਧੀਨਾ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੰਜ ਰੋਜ਼ਾ ਫੁੱਟਬਾਲ ਮੁਕਾਬਲੇ ਜਿਸ ਵਿੱਚ ਰਾਜ ਭਰ ਦੇ ਵੱਖ ਵੱਖ ਪਿੰਡਾਂ ਤੌ 40 ਓਪਨ ਫੁੱਟਬਾਲ ਦੀਆਂ ਟੀਮਾਂ ਅਤੇ 55 ਕਿਲੋ ਭਾਰ ਤੱਕ ਦੀਆਂ 20 ਟੀਮਾਂ ਨੇ ਹਿੱਸਾ ਲਿਆ ਅੱਜ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਖੇਡਾਂ ਇਨਸਾਨੀ ਜੀਵਨ ਵਿੱਚ ਬੜੀ ਮਹੱਤਤਾ ਰੱਖਦੀਆਂ ਹਨ, ਖੇਡਾਂ ਨਾਲ ਜਿੱਥੇ ਭ੍ਰਾਤਰੀ ਪਿਆਰ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਖਿਡਾਰੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਵੀ ਪੈਦਾ ਹੁੰਦਾ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਲੱਤ ਨੂੰ ਛੱਡਦੇ ਹੋਏ ਅਪਣਾ ਰੁਝਾਣ ਖੇਡਾਂ ਵੱਲ ਦਾ ਦਿਵਾਉਣ ਇਸ ਮੌਕੇ ਉਹਨਾਂ ਦੇ ਨਾਲ ਦੀਪਕ ਹੰਸ ਪ੍ਰਧਾਨ ਸਪੋਰਟਸ ਕਲੱਬ, ਸੁਖਰਾਜ ਪੰਜਾਬ ਹੰਸ ਪ੍ਰਬੰਧਕ, ਜੱਸਪਾਲ ਪਾਲਾ, ਬਲਵੰਤ ਰਾਏ ਸਾਬਕਾ ਸਰਪੰਚ, ਅਜੈ ਘਾਰੂ, ਜੋਗੀ ਪ੍ਰਧਾਨ,ਰਾਜੇਸ਼ ਭੱਟੀ, ਵਿਕਰਮ ਬੰਗੜ, ਮਾਇਕਲ ਹੰਸ, ਟੋਨੀ ਦੱਤ, ਹਰਪ੍ਰੀਤ ਮੱਟੂ ਆਦਿ ਵੀ ਹਾਜ਼ਿਰ ਸਨ।ਹੁਣ ਤੱਕ ਦੇ ਹੋਏ ਮੁਕਾਬਲਿਆਂ ਵਿੱਚ ਪਲਾਹੀ ਦੀ ਟੀਮ ਨੇ ਕਰਤਾਰ ਪੁਰ, ਦੀ ਟੀਮ ਨੂੰ ਰਾਮਪੁਰ ਸੁੰਨਰਾ ਦੀ ਟੀਮ ਨੇ ਬੱਲਾ ਦੀ ਟੀਮ ਨੂੰ,ਜੰਡਿਆਲਾ ਦੀ ਟੀਮ ਨੇ ਖੁਸਰੋਪੁਰ ਦੀ ਟੀਮ ਨੂੰ, ਏ ਪੀ ਐਸ ਸਕੂਲ ਦੀ ਟੀਮ ਨੇ ਰਾਮਾ ਮੰਡੀ ਨੂੰ ਅਤੇ ਇਸੇ ਤਰਾਂ ਨੂਰਪੁਰ ਚੱਠਾ ਦੀ ਟੀਮ ਨੇ ਮਹਿਤਪੁਰ ਦੀ ਟੀਮ ਨੂੰ ਹਰਾਇਆ।