ਜਲੰਧਰ 14 ਦਸੰਬਰ ( ) ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਾਲੀਆ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਗੁਰਜੀਤ ਸਿੰਘ ਵਾਲੀਆ ਵਾਸੀ ਪਿੰਡ ਹਮੀਰਾ ਜ਼ਿਲ•ਾ ਕਪੂਰਥਲਾ ਨੇ ਦੱਸਿਆ ਕਿ ਜੀ.ਟੀ. ਰੋਡ ਤੇ ਸਥਿਤ ਪਿੰਡ ਹਮੀਰਾ ਵਿਖੇ ਜਗਤਜੀਤ ਇੰਡਸਟਰੀ ਵਿੱਚ ਲੰਮੇ ਸਮੇਂ ਤੋਂ ਸ਼ਰਾਬ ਤਿਆਰ ਹੁੰਦੀ ਹੈ , ਉਸ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਝੋਨੇ ਦਾ ਛਿਲਕਾ ਬੁਆਇਲਰਾਂ ਵਿਚ ਬਾਲ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਕਈਆਂ ਦੀ ਅੱਖਾਂ ਦੀ ਰੌਸ਼ਨੀ ਵੀ ਜਾ ਚੁੱਕੀ ਹੈ ।। ਫੈਕਟਰੀ ਦੇ ਨਾਲ ਲੱਗਦੇ ਕਈ ਪਿੰਡ ਦਿਆਲਪੁਰ , ਮੁਰਾਰ , ਹਮੀਰਾ ਤੇ ਹੋਰ ਕਈ ਪਿੰਡ ਬੁਰੀ ਤਰ•ਾਂ ਬਿਮਾਰੀਆਂ ਨਾਲ ਪ੍ਰਭਾਵਿਤ ਹਨ । ਫੈਕਟਰੀ ਚੋਂ ਨਿਕਲੀ ਗੰਦਗੀ ਸੁੱਟਣ ਨਾਲ ਕਈ ਪਿੰਡਾਂ ਦਾ ਪਾਣੀ ਗੰਧਲਾ ਹੋ ਚੁੱਕਾ ਹੈ । ਗੰਧਲਾ ਪਾਣੀ ਵੀ ਬਦਬੂ ਕਾਰਨ ਕੋਈ ਰਿਸ਼ਤੇਦਾਰ ਸਾਡੇ ਪਿੰਡ ਵਿੱਚ ਰਹਿਣ ਨੂੰ ਤਿਆਰ ਨਹੀਂ । ਫੈਕਟਰੀ ਨਾਲ ਲੱਗਦੀ ਕਰੀਬ ਦੱਸ ਏਕੜ ਜ਼ਮੀਨ ਤੇ ਧੱਕੇ ਨਾਲ ਫੈਕਟਰੀ ਮਾਲਕਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ ਜਿਸ ਨੂੰ ਪਿੰਡ ਵਾਲੇ ਗਰਾਊਂਡ ਅਤੇ ਸੈਰਗਾਹ ਬਣਾਉਣ ਚਾਹੁੰਦੇ ਸਨ । ਫੈਕਟਰੀ ਵੱਲੋਂ ਗੰਦਾ ਪਾਣੀ ਖੜ•ਾ ਕਰਨ ਨਾਲ ਉਸਦੇ ਮੁਸ਼ਕ ਨਾਲ ਕਈ ਪਸ਼ੂ ਮਰ ਚੁੱਕੇ ਹਨ ਜਿਨ•ਾਂ ਨੂੰ ਕੋਈ ਚੁੱਕਦਾ ਨਹੀਂ ਤੇ ਉਹ ਮਰੇ ਪਸ਼ੂ ਵੀ ਮੁਸ਼ਕ ਪੈਦਾ ਕਰਦੇ ਹਨ । ਉਨ•ਾਂ ਕਿਹਾ ਕਿ ਇਸ ਫੈਕਟਰੀ ਕਾਰਨ ਪਿੰਡ ਹਮੀਰਾ ਅਤੇ ਲਾਗੇ ਦੇ ਪਿੰਡ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ । ਜੇਕਰ ਸਰਕਾਰ ਨੇ ਇਨ•ਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਸਾਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ ।। ਜੋ ਲੋਕ ਪਿੰਡ ਦੇ ਜਾ ਲਾਗਲੇ ਪਿੰਡਾਂ ਦੇ ਆਵਾਜ਼ ਚੁੱਕਦੇ ਹਨ ਤਾਂ ਇਨ•ਾਂ ਪਿੰਡਾਂ ਦੇ ਲੋਕ ਫੈਕਟਰੀ ਵਿਚ ਕੰਮ ਕਰਦੇ ਹੋਣ ਕਾਰਨ ਉਨ•ਾਂ ਨੂੰ ਫੈਕਟਰੀ ਦੇ ਕੱਢਣ ਦੀ ਧਮਕੀ ਦੇ ਕੇ ਜ਼ੁਬਾਨ ਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ । ਇਸ ਮੌਕੇ ਗੁਰਜੀਤ ਸਿੰਘ ਵਾਲੀਆ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਫੈਕਟਰੀ ਦੇ ਆਗੂ ਮੈਨੂੰ ਮਰਵਾ ਵੀ ਸਕਦੇ ਹਨ । ਇਸ ਮੌਕੇ ਕਾਨਫ਼ਰੰਸ ਦੌਰਾਨ ਭੁਪਿੰਦਰ ਸਿੰਘ ਵਾਲੀਆ , ਜਗਤਾਰ ਸਿੰਘ ਵਾਲੀਆ , ਗੁਰਵਿੰਦਰ ਸਿੰਘ ਬਾਜਵਾ ਪੰਚ , ਗੁਲਸ਼ਨ ਕੁਮਾਰ, ਅਨੁਜ ਕੁਮਾਰ , ਗੁਰਮੀਤ ਸਿੰਘ ਵਾਲੀਆ , ਇੰਦਰਜੀਤ ਸਿੰਘ , ਸੁਖਜੀਤ ਸਿੰਘ , ਹਰਜੀਤ ਸਿੰਘ ਗਿੱਲ , ਲਵਪ੍ਰੀਤ ਕੁਮਾਰ ਤੋਂ ਇਲਾਵਾ ਕਈ ਆਗੂ ਮੌਜੂਦ ਸਨ । ਜਦੋਂ ਇਸ ਸਬੰਧੀ ਫੈਕਟਰੀ ਵਿੱਚ ਦਿਲਜੀਤ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ । ਮੈਨੇਜਮੈਂਟ ਨਾਲ ਗੱਲ ਕਰਕੇ ਦੱਸਾਂਗੇ ।।