ਫਗਵਾੜਾ 1 ਦਸੰਬਰ (ਸ਼ਿਵ ਕੋੜਾ) ਟਕਸਾਲੀ ਅਕਾਲੀ ਆਗੂ ਅਤੇ ਆਲ ਇੰਡੀਆ ਸੈਣੀ ਸਭਾ ਰਜਿ. ਪੰਜਾਬ ਦੇ ਪ੍ਰਧਾਨ ਗਿ. ਭਗਤ ਸਿੰਘ ਭੁੰਗਰਨੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸਕੱਤਰ (ਆਨਰੇਰੀ) ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਾਮੀ ਦੇ ਰੂਪ ਵਿਚ ਇਕ ਗੁਰਸਿੱਖ ਵਕੀਲ ਨੂੰ ਇਹ ਮਾਣ ਬਖਸ਼ਣਾ ਸ਼ਲਾਘਾਯੋਗ ਹੈ। ਉਹਨਾਂ ਬੀਬੀ ਜਗੀਰ ਕੌਰ ਨੂੰ ਵੀ ਤੀਸਰੀ ਵਾਰ ਸ੍ਰੋਮਣੀ ਕਮੇਟੀ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਹੈ।