ਫਗਵਾੜਾ 21 ਸਤੰਬਰ (ਸ਼ਿਵ ਕੋੜਾ) ਮੋਦੀ ਸਰਕਾਰ ਵਲੋਂ ਕਿਸਾਨੀ ਸਬੰਧੀ ਸੰਸਦ ਵਿਚ ਪਾਸ ਕੀਤੇ ਗਏ ਨਵੇਂ ਕਾਨੂੰਨਾਂ ਦੇ ਵਿਰੋਧ ਵਿਚ ਪਿੰਡ ਰਾਮਗੜ੍ਹ/ਢੱਕ ਜਗਪਾਲ ਪੁਰ ਵਿਖੇ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਸਵੇਰੇ 10 ਤੋਂ 11 ਵਜੇ ਤੱਕ ਇਕ ਘੰਟਾ ਧਰਨਾ ਲਗਾ ਕੇ ਕਿਸਾਨਾ ਨਾਲ ਇਕਜੁਟਤਾ ਦਰਸਾਈ ਗਈ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਪੀ.ਪੀ.ਸੀ.ਸੀ. ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ ਵਿਸ਼ੇਸ ਤੌਰ ਤੇ ਪੁੱਜੇ ਉਕਤ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਦਸਦਿਆਂ ਕਿਹਾ ਕਿ ਪੂਰੇ ਦੇਸ਼ ਵਿਚ ਭਾਰੀ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿਲ ਪਾਸ ਕਰਵਾ ਕੇ ਕਾਲਾ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਸਾਨਾ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਹੱਕ ਦੀ ਇਸ ਲੜਾਈ ਵਿਚ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਡਟ ਕੇ ਖੜੀ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਇਸ ਸਮੇਂ ਦੁਨੀਆ ਦਾ ਪਹਿਲਾ ਅਜਿਹਾ ਪ੍ਰਧਾਨ ਮੰਤਰੀ ਸੱਤਾ ਤੇ ਬੈਠਾ ਹੈ ਜੋ ਕਿਸਾਨਾ ਨੂੰ ਕਹਿ ਰਿਹਾ ਹੈ ਕਿ ਖੇਤੀ ਕਾਨੂੰਨੀ ਤੁਹਾਡੇ ਹੱਕ ਵਿਚ ਹਨ ਪਰ ਕਿਸਾਨ ਉਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਕਿਸਾਨਾ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਹਰਜੀਤ ਸਿੰਘ ਰਾਮਗੜ੍ਹ ਨੇ ਸਮੂਹ ਕਿਸਾਨਾ ਨੂੰ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮੰਡੀ ਮਜਦੂਰਾਂ, ਮੁਨੀਮਾ ਅਤੇ ਪੰਜਾਬ ਦੀ ਆਰਥਕਤਾ ਖਿਲਾਫ ਮੋਦੀ ਸਰਕਾਰ ਦੀ ਸਾਜਿਸ਼ ਨੂੰ ਨਾਕਾਮ ਕੀਤਾ ਜਾ ਸਕੇ। ਇਸ ਮੌਕੇ ਬੋਬੀ ਵੋਹਰਾ, ਜਸਵੰਤ ਸਿੰਘ ਨੀਟਾ ਸਾਬਕਾ ਸਰਪੰਚ ਜਗਪਾਲਪੁਰ, ਸ਼ਰਨਜੀਤ ਸਿੰਘ ਸੋਨੀ, ਬਲਵੀਰ ਸਿੰਘ ਸੋਢੀ, ਨੀਤੂ ਕੁਮਾਰੀ ਪੰਚ, ਕੁਲਵਿੰਦਰ ਕੁਮਾਰ ਸਾਬਕਾ ਪੰਚ, ਪਲਵਿੰਦਰ ਸਿੰਘ ਪੈਂਜੀ, ਦੇਵ ਸਿੰਘ, ਕੁਲਦੀਪ ਸਿੰਘ, ਬਿੰਦਰ ਕੁਮਾਰ, ਮਨਜਿੰਦਰ ਪਾਲ, ਨੀਲਮ ਰਾਣੀ, ਬਲਵੀਰ ਕੌਰ, ਕਮਲੇਸ਼ ਕੌਰ, ਬਬਿਤਾ, ਬੋਬੀ, ਗਿਆਨ ਮਨਦੀਪ ਸਿੰਘ, ਹਰਭਜਨ ਸਿੰਘ, ਕੁਲਵਿੰਦਰ ਸਿੰਘ, ਸ਼ਸ਼ੀ ਕਪੂਰ, ਅਮਰੀਕ ਸਿੰਘ, ਹਰਮਿੰਦਰ ਸਿੰਘ ਰਿੱਕੀ, ਮਨਜੀਤ ਕੌਰ, ਨੀਤੂ ਆਦਿ ਹਾਜਰ ਸਨ