ਫਗਵਾੜਾ 10 ਮਾਰਚ (ਸ਼਼ਿਵ ਕੋੋੜਾ) ਸ੍ਰੀ ਸ਼ੰਕਰ ਨਾਥ ਪਰਬਤ ਮੱਠ ਹਦੀਆਬਾਦ ਵਲੋਂ ਮਹਾਸ਼ਿਵਰਾਤ੍ਰੀ ਦੇ ਸਬੰਧ ਵਿਚ ਅੱਜ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ‘ਚ ਸ਼ਾਮਲ ਹੋਣ ਮੌਕੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਭਾਰਤ ਰਿਖੀਆਂ, ਮੁਨੀਆਂ, ਪੀਰਾਂ, ਫਕੀਰਾਂ ਅਤੇ ਗੁਰੂਆਂ ਦੀ ਪਵਿੱਤਰ ਧਰਤੀ ਹੈ। ਜਿਹਨਾਂ ਨੇ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ ਹੈ। ਉਹਨਾਂ ਸਮੂਹ ਸੰਗਤ ਨੂੰ ਮਹਾਸ਼ਿਵਰਾਤ੍ਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਹਰ ਧਰਮ ਦੇ ਤਿਓਹਾਰ ਰਲਮਿਲ ਕੇ ਮਨਾਉਂਦੇ ਹੋਏ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪ੍ਰਬੰਧਕਾਂ ਵਲੋਂ ਸਾਬਕਾ ਮੰਤਰੀ ਮਾਨ ਅਤੇ ਹੋਰਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਰਾਮ ਕੁਮਾਰ ਚੱਢਾ, ਵਰਿੰਦਰ ਢੀਂਗਰਾ, ਸੁਨੀਲ ਪਰਾਸ਼ਰ, ਕ੍ਰਿਸ਼ਨ ਕੁਮਾਰ ਹੀਰੋ, ਸੁਭਾਸ਼ ਕਵਾਤਰਾ, ਵਰੁਣ ਬੰਗੜ ਚੱਕ ਹਕੀਮ, ਮੀਨਾਕਸ਼ੀ ਸ਼ਰਮਾ, ਸ਼ਵਿੰਦਰ ਨਿਸ਼ਚਲ, ਮਨਜੋਤ ਸਿੰਘ ਆਦਿ ਵੀ ਮੌਜੂਦ ਸਨ।