ਦਾਖਾ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਵਕਤਾ ਅਤੇ ਪ੍ਰਧਾਨ ਜਿਲਾ ਮਹਿਲਾ ਕਾਂਗਰਸ ਕੌਂਸਲਰ ਵਾਰਡ ਨੰਬਰ 20 ਤੋਂ ਡਾ. ਜਸਲੀਨ ਸੇਠੀ ਨੇ ਚੋਣ ਪ੍ਰਚਾਰ ਦੇ ਚਲਦੇ ਵਲੀਪੁਰ ਖੁਰਦ ਪਿੰਡ ਆਲੀਵਾਲ ਵਿਚ ਜਾ ਕੇ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰ ਦਾਖਾ ਵਿਧਾਨਸਭਾ ਤੋਂ ਚੋਣ ਲੜ ਰਹੇ ਸੰਦੀਪ ਸੰਧੂ ਦੇ ਹੱਕ ਵਿਚ ਵੋਟ ਪਾਣ ਲਾਇ ਕਿਹਾ। ਆਪ ਨੇ ਕੈਪਟਨ ਸੰਧੂ ਦੇ ਹੱਕ ਵਿਚ ਵੋਟ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਕੈਪਟਨ ਸੰਧੂ ਦਾ ਦਾਖੇ ਤੋਂ ਚੋਣ ਲੜਨਾ ਦਾਖਾ ਹਲਕੇ ਦੇ ਭਾਵ ਖੁਲਣ ਵਾਲੀ ਗੱਲ ਹੈ ਕਿਉਂਕਿ ਇਨ੍ਹਾਂ ਦੀ ਜਿੱਤ ਨਾਲ ਦਾਖੇ ਇਲਾਕੇ ਦਾ ਚੌਮੁਖੀ ਵਿਕਾਸ ਕੀਤਾ ਜਾਵੇਗਾ ਉਨ੍ਹਾਂ ਨੇ ਸਮੂਹਿਕ ਰੂਪ ਵਿਚ ਅਪੀਲ ਕੀਤੀ ਕਿ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਤ ਕਰਨ ਲਈ ਵੱਖ ਵੱਖ ਔਹਦਿਆਂ ਤੇ ਕੰਮ ਕਰਨ ਵਾਲੇ ਤਾਰਜੁਰਬੇਕਾਰ ਸੰਧੂ ਨੂੰ ਜਿਤਾਓ। ਕਿਉਂਕਿ 117 ਹਲਕਿਆਂ ਦੇ ਵਿਚ ਬਤੋਰ ਮੁੱਖਮੰਤਰੀ ਦੇ ਸਲਾਹਕਾਰ ਅਤੇ ਕਾਂਗਰਸ ਦੇ ਜਨਰਲ ਸਕੱਤਰ ਸਰਕਾਰ ਅਤੇ ਸੰਘਠਨ ਨੂੰ ਚਲਾਉਣ ਵਾਲੀ ਸ਼ਕਸੀਅਤ ਨੂੰ ਹਲਕਾ ਦਾਖਾ ਦੀ ਨੁਮਾਇੰਗੀ ਕਰਨ ਲਈ ਮੁੱਖਮੰਤਰੀ ਸਾਹਿਬ ਨੇ ਭੇਜਿਆ ਹੈ ਇਸਤੋਂ ਵਡੀ ਖੁਸ਼ੀ ਦੀ ਗੱਲ ਹੈ ਕਿ ਮੁੱਖਮੰਤਰੀ ਨੇ ਜ਼ੋਰ ਦੇਕੇ ਆਖਿਆ ਹੈ ਕਿ ਹਲਕਾ ਦਾਖਾ ਦਾ ਵਿਕਾਸ ਪਟਿਆਲਾ ਦੀ ਤਰਜ਼ ਤੇ ਕਰਵਾਉਣਗੇ ਅਗੇ ਡਾ. ਸੇਠੀ ਨੇ ਕਿਹਾ ਕਿ ਚਾਰੇ ਚੋਣਾਂ ਵਿਚ ਕਾਂਗਰਸ ਪਾਰਟੀ ਹੀ ਜਿੱਤ ਹਾਸਿਲ ਕਰੇਗੀ ਇਸ ਮੌਕੇ ਤੇ ਕਰਨ ਮੱਲੀ, ਮਨਵੀਰ ਚੀਮਾ, ਸੋਢੀ, ਤਰਸੇਮ ਭੱਟੀ, ਸੁਰਜੀਤ, ਮਾਨੀਦਰ ਸਮੇਤ ਹੋਰ ਵੀ ਕਾਂਗਰਸ ਆਗੂ ਮੌਜੂਦ ਸਨ।