ਫਗਵਾੜਾ 19 ਅਗਸਤ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਕਾਰਪੋਰੇਸ਼ਨ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਕੁਝ ਸਮੱਸਿਆਵਾਂ ਦੇ ਨਿਪਟਾਰੇ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੋਕੇ ਪਰ ਹੀ ਨਿਰਦੇਸ਼ ਦਿੱਤੇ ਅਤੇ ਕੁੱਝ ਦਾ ਜਲਦੀ ਹਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ ਦੀ ਹਾਜਰੀ ਵਿਚ ਦੱਸਿਆ ਕਿ ਉਹ ਸ਼ਨੀਵਾਰ ਤੇ ਐਤਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ 5 ਦਿਨ ਬਾਅਦ ਦੁਪਿਹਰ 3 ਵਜੇ ਤੋਂ 4 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਉਹਨਾਂ ਹਲਕੇ ਦੇ ਸਮੂਹ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਨਿਜੀ ਮਸਲਿਆਂ ਦੇ ਨਿਪਟਾਰੇ ਲਈ ਸਬੰਧਤ ਦਸਤਾਵੇਜ ਨਾਲ ਜਰੂਰ ਲੈ ਕੇ ਆਉਣ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਵਾਉਣਾ ਉਹਨਾਂ ਆਪਣਾ ਫਰਜ਼ ਦੱਸਿਆ ਅਤੇ ਕਿਹਾ ਕਿ ਸਾਰਾ ਹਲਕਾ ਉਹਨਾਂ ਦਾ ਪਰਿਵਾਰ ਹੈ ਜਿਸਦੀ ਹਰ ਸੰਭਵ ਸੇਵਾ ਅਤੇ ਸਹਾਇਤਾ ਕਰਨ ਲਈ ਉਹ ਹਮੇਸ਼ਾ ਤੱਤਪਰ ਹਨ। ਇਸ ਮੌਕੇ ਐਕਸ.ਈ.ਐਨ. ਉਦੈ ਖੁਰਾਣਾ, ਐਸ.ਡੀ.ਓ. ਜਸਪਾਲ ਸਿੰਘ, ਐਸ.ਡੀ.ਓ. ਪੰਕਜ ਕੁਮਾਰ, ਜੇ.ਈ. ਨਵਦੀਪ ਸਿੰਘ ਬੇਦੀ ਤੇ ਜੇ.ਈ. ਕੰਵਰ ਗਿਲ ਆਦਿ ਹਾਜਰ ਸਨ।