(ਗੁਰਦੀਪ ਸਿੰਘ ਹੋਠੀ)
ਜਲੰਧਰ ਜਿਲ੍ਹੇ ਦੇ ਪਿੰਡ ਕਾਲਾ ਬੱਕਰਾ ਦੇ ਮੋਹਤਬਾਰ ਵੱਲੋ ਕੁੱਝ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗੲੇ l ਇਸ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਅਾ ਗਿਅਾ l ਇਸ ਮੌਕੇ ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸਰਦਾਰ ਦਵਿੰਦਰ ਸਿੰਘ ਮੈਂਟਾ ਧਾਰੀਵਾਲ, ਸਰਦਾਰ ਸੁਰਿੰਦਰ ਸਿੰਘ ਚਾਹਲ, ਗੁਰਮੇਲ ਸਿੰਘ, ਕੁਲਦੀਪ ਸਿੰਘ ਮੱਲ੍ਹੀ, ਸਾਬਾ ਸ਼ਾਮਿਲ ਸਨ l ਇਹਨਾਂ ਸਾਰਿਆਂ ਨੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕੀਤਾ l ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅਾੳਣ ਵਾਲੇ ਸਮੇਂ ਵਿੱਚ ਮੈਂ ਹਰ ਮੁਸ਼ਕਿਲ ਵਿਚ ਪਿੰਡ ਵਾਸੀਆਂ ਦੇ ਨਾਲ ਹਾਂ ਅਤੇ ਅਸੀਂ ਅੱਗੇ ਵੀ ਇਸੇ ਤਰ੍ਹਾਂ ਹੀ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡ ਦੇ ਰਹਾਂਗੇ ਅਤੇ ਜਿਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ੳੁਹ ਅਸੀਂ ਜਲਦ ਹੀ ਬਣਵਾ ਦੇਵਾਂਗੇ l ਫਰੂਟ ਇੰਸਪੈਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਅਸੀਂ ਜਲਦ ਹੀ ਰਹਿੰਦੇ ਲੋਕਾਂ ਦੇ ਕਾਰਡ ਬਣਾ ਦੇਵਾਂਗੇ l