ਚੰਡੀਗੜ੍ਹ : ਦਿਨਕਰ ਗੁਪਤਾ ਦੀ ਨਿਯੁਕਤੀ ਖ਼ਾਰਜ ਕਰਨ ਦੇ ਕੈਟ ਦੇ ਹੁਕਮ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ ‘ਤੇ ਅੱਜ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੈਟ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ ਅਤੇ ਯੂ. ਪੀ. ਐੱਸ. ਸੀ. ਤੇ ਪੰਜਾਬ ਸਰਕਾਰ ਕੋਲੋਂ ਹਲਫ਼ਨਾਮਾ ਮੰਗਿਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਕੋਲੋਂ ਪੁੱਛਿਆ ਹੈ ਕਿ ਯੂ. ਪੀ. ਐੱਸ. ਸੀ. ਨੂੰ ਡੀ. ਜੀ. ਪੀ. ਦੀ ਚੋਣ ਲਈ ਪੁਲਿਸ ਅਫ਼ਸਰਾਂ ਦੇ ਭੇਜੇ ਨਾਵਾਂ ਦੇ ਨਾਲ ਕੀ-ਕੀ ਤੱਥ ਭੇਜੇ ਗਏ ਸਨ।