ਸੁਰਜੀਤ ਹਾਕੀ ਕੈਂਪ ਦਾ 75ਵਾ ਦਿਨ :
ਜਲੰਧਰ :- ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਸੁਰਜੀਤ ਹਾਕੀ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ ਹਾਕੀ ਕੋਚਿੰਗ ਕੈਂਪ ਆਪਣੇ 75 ਦਿਨ ਪੂਰੇ ਕਰਨ ਉਪਰ ਰੇਲ ਕੋਚ ਫੈਕਟਰੀ ਕਪੂਥਲਾ ਦੀ ਅੰਤਰਰਾਸਟਰੀ ਖਿਡਾਰਨ ਰੇਨੂੰ ਵਰਮਾ ਰਾਠੌਰ ਨੇ ਹਾਕੀ ਕੋਚਿੰਗ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਰੂ-ਬ-ਰੂ ਹੋਕੇ ਉਹਨਾਂ ਨੂੰ ਹਾਕੀ ਦੀ ਕਲਾਕਾਰੀ ਅਤੇ ਖੇਡ ਸੀ ਖੇਡ ਦੇ ਨਿਯਮਾਂ ਜਾਣਕਾਰੀ ਦਿੱਤੀ ।
ਰੇਨੂੰ ਵਰਮਾ ਰਾਠੌਰ ਨੇ ਬਤੌਰ ਭਾਰਤੀ ਮਹਿਲਾ ਹਾਕੀ ਟੀਮ ਦੇ ਮੈਂਬਰ ਵਜੋਂ ਹਾਲੈਂਡ ਵਿਚ ਵਿਸ਼ਵ ਕੱਪ (1998), ਮਲੇਸ਼ੀਆ ਵਿਚ ਰਾਸ਼ਟਰ ਮੰਡਲ ਖੇਡਾਂ, ਦੱਖਣੀ ਅਫਰੀਕਾ ਵਿਚ ਤਿੰਨ ਰਾਸ਼ਟਰ ਟੂਰਨਾਮੈਂਟ, ਯੂ.ਐਸ.ਏ. ਵਿਚ ਚਾਰ ਰਾਸ਼ਟਰ ਟੂਰਨਾਮੈਂਟ ਖੇਡਿਆ ਹੈ। ਰੇਨੂ ਬਾਲਾ ਰਾਠੌਰ ਇਸ ਸਮੇਂ ਹਾਕੀ ਇੰਡੀਆ ਦੇ ਨਾਲ ਇਕ ਅਧਿਕਾਰੀ ਵਜੋਂ ਵੀ ਕੰਮ ਕਰ ਰਹੀ ਹੈ ।
ਰੇਨੂੰ ਵਰਮਾ ਰਾਠੌਰ ਨੇ ਇਸ ਮੌਕੇ ਉਪਰ ਬੋਲਦੇ ਹੋਏ ਕਿਹਾ ਕਿ ਇਸ ਹਾਕੀ ਕੋਚਿੰਗ ਕੈਂਪ ਵਿਚ ਲੜਕਿਆਂ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਲੜਕੀਆਂ ਦਾ ਸ਼ਾਮਿਲ ਹੋਣਾ, ਨਾ ਕੇਵਲ ਪੰਜਾਬ ਦੋ ਮਹਿਲਾ ਹਾਕੀ ਦੇ ਭਵਿੱਖ ਦਾ ਚੰਗਾ ਅਗਾਜ ਹੈ ਬਲਕਿ ਇਹ ਭਾਰਤੀ ਮਹਿਲਾ ਹਾਕੀ ਨੂੰ ਵੀ ਭਵਿੱਖ ਵਿਚ ਵਧੀਆ ਖਿਡਾਰੀ ਦੇਣ ਲਈ ਇਕ ਸ਼ੁੱਭ ਸ਼ੁਰੂਆਤ ਹੈ । ਉਹਨਾਂ ਬੱਚਿਆਂ ਨੂੰ ਚੰਗੀ ਹਾਕੀ ਖੇਡਕੇ ਕਿਵੇਂ ਆਪਣਾ ਵਧੀਆ ਭਵਿੱਖ ਬਣਾਇਆ ਜਾ ਸਕਦਾ ਹੈ, ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ । ਉਹਨਾਂ ਖਿਡਾਰਿਆਂ ਨੂੰ ਦੱਸਿਆ ਕਿ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਉਸ ਨੂੰ ਖੇਡ ਦੇ ਨਿਯਮਾਂ ਤੋ ਵੀ ਚੰਗੀ ਤਰ੍ਹਾ ਨਾਲ ਵਾਕਿਫ ਹੋਣਾ ਲਾਜ਼ਮੀ ਹੈ ।