ਰਾਹੁਲ ਪ੍ਰਿਯੰਕਾ ਦੀ ਗਿਰਫਤਾਰੀ ਲੋਕਤੰਤਰ ਤੇ ਵੱਡਾ ਹਮਲਾ ਮੀਡਿਆ ਤੇ ਰੋਕ ਤੇ ਅਜਾਦੀ ਤੇ ਤਾਨਾਸ਼ਾਹੀ
ਜਲੰਧਰ :- ਹਾਥਰਸ ਕਾਂਡ ਵਿਚ ਮਾਰੀ ਗਈ ਦਲਿੱਤ ਪਰਿਵਾਰ ਦੀ ਲੜਕੀ ਮਨੀਸ਼ਾ ਦਾ ਪਰਿਵਾਰ ਦੀ ਮਰਜੀ ਤੋਂ ਬਿਨਾ ਸੰਸਕਾਰ ਮਾਂ -ਬਾਪ ਦੀ ਅਜਾਦੀ ਤੇ ਵੱਡਾ ਹਮਲਾ ਤੇ ਲੋਕਤੰਤਰ ਦਾ ਘਾਣ ਹੈ। 73 ਸਾਲ ਦੀ ਅਜਾਦੀ ਤੋਂ ਬਾਅਦ ਵੀ BJP ਗੁਲਾਮੀ ਵਾਲਾ ਪੁਰਾਣ ਇਤਿਹਾਸ ਦੁਹਰਾ ਰਹੀ ਹੈ। ਯੋਗੀ ਅਦਿਤਿਆਨਾਥ ਦੀ ਸਰਕਾਰ ਵਿਚ ਅੱਜ ਵੀ ਜਾਤੀਵਾਦ ਹੈ। ਮੋਦੀ ਸਰਕਾਰ ਖੁਦ ਨੂੰ ਹਿੰਦੂਆਂ ਦੀ ਸਰਕਾਰ ਮੰਨਦੀ ਹੈ। ਪਰ ਮਨੀਸ਼ਾ ਦਾ ਸੰਸਕਾਰ ਕਰਨ ਲੱਗੇ ਹਿੰਦੂ ਰਿੱਤੀ ਰਿਵਾਜ਼ ਕਿਥੇ ਗਏ। ਰਾਤ 2:30 ਵਜੇ ਪੁਲਿਸ ਵਲੋਂ ਸੰਸਕਾਰ ਕਰ ਦਿੱਤਾ ਗਿਆ। BJP ਸਰਕਾਰ ਦੱਸੇ ਕਿ ਪੁਲਿਸ ਨੂੰ ਸੰਸਕਾਰ ਕਰਨ ਦੇ ਅਧਿਕਾਰ ਕਿਸਨੇ ਦਿਤੇ, ਲੜਕੀ ਦੇ ਮਾਂ-ਬਾਪ ਦੇ ਅਧਿਕਾਰ ਛਿਕੇ ਟੰਗ ਦਿਤੇ ਗਏ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮਾਂ-ਬਾਪ ਦੇ ਬਿਆਨ ਬਦਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਜਿਸਦੀ ਵੀਡੀਓ ਵਾਇਰਲ ਹੋ ਚੁੱਕੀ ਹੈ। ਮੀਡਿਆ ਨੂੰ ਹਾਥਰਸ ਜਾਣ ਲਈ ਰੋਕਿਆ ਗਿਆ ਹੈ। ਜੋ ਮੀਡਿਆ ਦੀ ਅਜਾਦੀ ਤੇ ਤਾਨਾਸ਼ਾਹੀ ਸਰਕਾਰ ਦਾ ਵੱਡਾ ਹਮਲਾ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਤੇ ਲਾਠੀਚਾਰਜ ਤੇ ਗਿਰਫਤਾਰੀ ਲੋਕਤੰਤਰ ਤੇ ਵੱਡਾ ਹਮਲਾ ਹੈ। ਮੋਦੀ ਸਰਕਾਰ ਔਰਤਾਂ ਦੀ ਰਾਖੀ ਕਰਨ ਵਿਚ ਅਸਫਲ ਰਹੀ ਹੈ। ਯੋਗੀ ਅਦਿਤਿਆਨਾਥ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸ ਪਾਰਟੀ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੀ ਹੈ ਤੇ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਹਮੇਸ਼ਾ ਕੋਸ਼ਿਸ਼ ਕਰਦੀ ਰਹੇਗੀ।