ਬਠਿੰਡਾ :-  ਬਠਿੰਡਾ ਦੇ ਪਿੰਡ ਕੋਟ ਫੱਤਾ ਦੇ ਕੋਲ ਕਿਸਾਨ ਯੂਨੀਅਨ ਦੀ ਇੱਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿਸਾਨਾਂ ਵੱਲੋਂ ਆਈ. ਟੀ. ਆਈ. ਚੌਕ ‘ਚ ਜਾਮ ਵੀ ਲਾਇਆ ਗਿਆ ਹੈ। ਇਹ ਕਿਸਾਨ ਬਾਦਲ ਧਰਨੇ ‘ਚ ਸ਼ਾਮਲ ਅਤੇ ਅਤੇ ਇਹ ਕਿਸਾਨ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਦੇ ਦੱਸੇ ਜਾ ਰਹੇ ਹਨ।