
ਹਿਮਾਚਲ: (): ਹਿਮਾਚਲ ਦੇ ਇਲਾਕਾ ਕਿੰਨੂੰ ਵਿਖੇ ਲਾਲ ਥੜੇ ਵਾਲੀ ਸਰਾਂ ਵਿੱਚ ਹਰ ਸਾਲ ਦੀ ਤਰਾਂ ਕਪੂਰਥਲਾ ਨਿਵਾਸੀ ਅਗਨੀਹੋਤਰੀ ਪਰਿਵਾਰ ਵਲੋਂ ਕੰਜਕਾਂ ਪੁੱਜਣ ਤੋਂ ਬਾਅਦ, ਮਾਂ ਚਿੰਤਾਪੁਰਨੀ ਜੀ ਦੇ ਨਾਮ ਤੇ ਆਲੂ-ਪੁਰੀ,ਜਲੇਬੀ ਆਦਿ ਦਾ ਲੰਗਰ ਅਟੁੱਟ ਵਰਤਾਇਆ ਗਿਆ।
ਇਸ ਪਾਵਨ ਮੌਕੇ ਤੇ ਮਾਂ ਚਿੰਤਾਪੁਰਨੀ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸਾਰਾ ਮਾਹੌਲ। ਮਾਂ ਦਰਬਾਰ ਆਉਣ ਜਾਣ ਵਾਲੀ ਸੰਗਤ ਅਤੇ ਹੋਰ ਰਾਹਗੀਰਾਂ ਨੇ ਮਾਤਾ ਰਾਣੀ ਦਾ ਪ੍ਰਸ਼ਾਦ ਗ੍ਰਹਿਣ ਕੀਤਾ। ਪਰਿਵਾਰ ਦੇ ਸਮੂਹ ਮੇਮਬਰਾਂ ਨੇ ਕਿਹਾ ਕਿ ਮਾਂ ਚਿੰਤਾਪੁਰਨੀ ਜੀ ਦਰਬਾਰ ਤੇ ਜੋ ਵੀ ਸਵਾਲੀ ਫਰਿਆਦ ਲੈ ਕੇ ਆਉਂਦਾ ਹੈ ਉਹ ਕਦੀ ਵੀ ਖਾਲੀ ਨਹੀਂ ਮੁੜਦਾ।