ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਰਾਹੀ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਈ ਚਲਾਈ ਜਾ ਰਹੀ ਕਮਿਊਨਟੀ ਡਿਵੈਲਪਮੈਂਟ ਥਰੂ ਪੋਲੀਟੈਕਨਿਕਸ ਸਕੀਮ ਤਹਿਤ ਮਾਨਯੋਗ ਪਿੰ੍ਰਸੀਪਲ ਡਾ.ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੂੰਸਾਰ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਲੜਕੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆ ਅੱਜ ਉਨ੍ਹਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਦਾ ਉੱਪਰਾਲਾ ਕੀਤਾ ਗਿਆ।ਆਰੀਆ ਕੰਨਿਆਂ ਸੀਨੀਅਰ ਸਕਂੈਡਰੀ ਸਕੂਲ, ਬਸਤੀ ਨੌ (ਜਲੰਧਰ) ਵਿੱਖੇ ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਵਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਵਿੱਦਿਆਰਥਣਾਂ ਦੀ ਕੌਸਲਿੰਗ ਕੀਤੀ ਗਈ।ਉਨ੍ਹਾਂ ਲੜਕੀਆਂ ਨੂੰ ਕਾਲਜ ਵਿੱਚ ਅਲੱਗ-ਅਲੱਗ ਚਲ ਰਹੇ ਕਿੱਤਾ-ਮੁੱਖੀ ਕੋਰਸਾਂ ਬਾਰੇ ਚਾਨਣਾਂ ਪਾਇਆ ਅਤੇ ਉਨ੍ਹਾਂ ਨੂੰ ਪ੍ਰੇਣ ਲਈ ਇੱਕ ਰੰਗੀਨ ਇੱਸ਼ਤਿਹਾਰ ਵੀ ਜਾਰੀ ਕੀਤਾ।ਪ੍ਰੋ.ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਨੇ ਬੱਚਿਆਂ ਨੂੰ ਤਕਨੀਕੀ ਕੋਰਸਾਂ ਰਾਹੀਂ ਆਪਣਾ ਭਵਿੱਖ ਉੱਜਵਲ ਕਰਕੇ ਸਮੇਂ ਦੇ ਹਾਣੀ ਹੋਣ ਦੀ ਗੱਲ ਦੁਹਰਾਈ।ਉਨ੍ਹਾਂ ਕਿਹਾ ਕਿ ਹੁਨਰਮੰਦ ਇੰਨਸਾਨ ਕਦੇ ਵੀ ਭੁੱਖਾ ਨਹੀ ਮਰਦਾ ਅਤੇ ਸਮਾਜ ਵਿੱਚ ਉਸ ਦੀ ਕਦਰ ਹੁੰਦੀ ਹੈ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਲੜਕੀਆਂ ਨੂੰ ਹਰ ਖੇਤਰ ਵਿੱਚ ਸਫ਼ਲਤਾ ਦੇ ਉੱਚੇ ਮੁਕਾਮ ਛੂਹਣ ਦੇ ਬਿਹਤ੍ਰੀਨ ਮੋਕੇ ਪ੍ਰਦਾਨ ਕਰਨ ਅਤੇ ਨਾਰੀ ਸ਼ਕਤੀ ਨੂੰ ਹੋਰ ਬਲ ਦੇਣ ਲਈ ਸਾਰਿਆਂ ਨੁੂੰ ਬਚਨਵੱਧ ਹੋਣ ਲਈ ਕਿਹਾ ਤਾਂ ਜੋ ਉਹ ਹੁਨਰਮੰਦ ਬਣ ਕੇ ਸਾਡੇ ਸੁਪਨਿਆਂ ਦਾ ਸੰਸਾਰ ਸਿਰਜਣ ਵਿੱਚ ਬਰਾਬਰ ਦੀਆਂ ਜਿਮੇਵਾਰ ਬਣ ਸਕਣ।ਇਸ ਮੋਕੇ ਤੇ ਵਿੱਦਿਆਰਥਣਾਂ ਨੂੰ ਤਕਨੀਕੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਮੈਡਮ ਅੰਜੂ ਸਰੰਗਲ, ਕੁਲਵਿੰਦਰ ਕੌਰ ਅਤੇ ਹੋਰ ਹਾਜਿਰ ਸਨ।ਅੰਤ ਵਿੱਚ ਪ੍ਰਿੰਸੀਪਲ ਮੀਨੂੰ ਸਲੂਜਾ ਜੀ ਨੇ ਵਿੱਦਿਆਰਥਣਾਂ ਨੂੰ ਸੇਧ ਦੇਣ ਵਾਸਤੇ ਕਾਲਜ ਦਾ ਧੰਨਵਾਦ ਕੀਤਾ।

ਪ੍ਰਿੰਸੀਪਲ