ਜਲੰਧਰ (ਨਿਤਿਨ ਕੌੜਾ ): ਜਲੰਧਰ ਦੇ ਇਸ ਹਲਕੇ ਦੇ ਪਿੰਡ ਫੋਲੜੀ ਵਾਲ ਵਿੱਖੇ ਜਲੰਧਰ ਕੈਂਟ ਤੌ ਕਾਂਗਰਸੀ ਵਿਧਾਇਕ ਦੀ ਸਹਿ ਤੇ ਉਸ ਦੇ ਇੱਕ ਖਾਸ ਕਾਂਗਰਸੀ ਆਗੂ ਵਲੋਂ ਪਿੰਡ ‘ਚ ਬਣੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਨਾਲ ਲੱਗਦੀ ਜ਼ਮੀਨ ਜੋ ਕਿ ਧਰਮਸ਼ਾਲਾ ਦੀ ਹੀ ਹੈ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਛੁਡਾਉਣ ਲਈ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਮੈਂਬਰਾਂ ਅਤੇ ਇਲਕਾਂ ਨਿਵਾਸੀਆਂ ਤੇ ਬਹੁਜਨ ਸਮਾਜ ਪਾਰਟੀ, ਦੇ ਆਗੂਆਂ ਵਲੋਂ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਵਲੋਂ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਨੂੰ ਵਿਸ਼ੇਸ਼ ਤੌਰ ਤੇ ਮੌਕੇ ਤੇ ਸੱਦਿਆ, ਪਿੰਡ ਵਾਸੀਆਂ ਵੱਲੋਂ ਜੋ ਉਹਨਾਂ ਦੇ ਪਿੰਡ ਦੀ ਸਾਂਝੀ ਜ਼ਮੀਨ ਤੇ ਕਾਂਗਰਸੀ ਆਗੂ ਰੋਹਨ ਸਹਿਗਲ ਜ਼ਮੀਨ ਵਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਲਈ ਮੱਦਦ ਦੀ ਗੁਹਾਰ ਲਾਈ,ਇਸ ਮੌਕੇ ਸ ਮੱਕੜ ਨੇ ਦੱਸਿਆ ਕਿ ਪੰਜਾਬ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਦੇ ਆਗੂਆਂ ਦੀ ਸ਼ਹਿ ਤੇ ਇਸ ਪਵਿੱਤਰ ਅਸਥਾਨ ਤੇ ਕਿਤੇ ਨਾਇਆਜ ਕਬਜ਼ੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਅਤੇ ਸ ਮੱਕੜ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਇਸ ਜ਼ਮੀਨ ਤੇ ਗਰੀਬ ਬੱਚਿਆਂ ਦੇ ਵਿਆਹ ਕਰਨ ਲਈ ਜੰਜ ਘਰ ਬਣਾਉਣ ਦੀ ਯੋਜਨਾ ਸੀ, ਇਸ ਤੌ ਪਹਿਲਾਂ ਕਾਂਗਰਸੀ ਆਗੂ ਰੋਹਨ ਸਹਿਗਲ ਜੋ ਪ੍ਰਗਟ ਸਿੰਘ ਹਲਕਾ ਵਿਧਾਇਕ ਦਾ ਖਾਸ ਬੰਦਾ ਹੈ ਉਸ ਵਲੋਂ ਇਸ ਜ਼ਮੀਨ ਤੇ ਕਬਜ਼ੇ ਦੀ ਨੀਅਤ ਨਾਲ ਤਾਰਬੰਧੀ ਕਰਵਾ ਦਿੱਤੀ ਗਈ, ਗੁਰੂ ਰਵਿਦਾਸ ਧਰਮਸ਼ਾਲਾ ਦੇ ਕਮੇਟੀ ਮੈਂਬਰ ਵਲੋਂ ਕਈ ਵਾਰ ਪ੍ਰਸਾਸ਼ਨ ਨੂੰ ਵੀ ਅਪੀਲ ਕੀਤੀ ਗਈ, ਪਰ ਪ੍ਰਸਾਸ਼ਨ ਵੀ ਉਕਤ ਕਾਂਗਰਸੀ ਆਗੂ ਦਾ ਹੀ ਸਾਥ ਦੇ ਰਿਹਾ ਹੈ ,ਉਲਟਾ ਪੁਲਿਸ ਪ੍ਰਸਾਸ਼ਨ ਵਲੋਂ ਪਿੰਡ ਵਾਸੀਆਂ ਤੇ ਝੂਠੇ ਮੁਕੱਦਮੇ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ,ਇਸ ਮੌਕੇ ਸ ਮੱਕੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਜ਼ਮੀਨ ਦੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ,ਧਰਮਸ਼ਾਲਾ ਕਮੇਟੀ ਅਤੇ ਇਲਾਕਾ ਨਿਵਾਸੀਆਂ ਨਾਲ ਚੱਟਾਨ ਵਾਂਗ ਖੜ੍ਹੀ ਉਹਨਾਂ ਇਹ ਵੀ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ ਕਾਂਗਰਸ ਰਾਜ ਵਿਚ ਕਾਨੂੰਨ ਵਿਵਸਥਾ ਦਿਨ ਬ ਦਿਨ ਬਦੱਤਰ ਹੁੰਦੀ ਜਾ ਰਹੀ ਹੈ ,ਇੰਝ ਲੱਗਦਾ ਪਿਆ ਕਿ ਸੂਬੇ ਵਿਚ ਸਰਕਾਰ ਨਾ ਨਾਮ ਦੀ ਚੀਜ਼ ਨਹੀਂ ਹੈ,ਇਸ ਮੌਕੇ ਧਰਨੇ ਨੂੰ ਸੋਮ ਲਾਲ ਸੋਮਾ ਹਲਕਾ ਇੰਚਾਰਜ ਬਸਪਾ ਜਲੰਧਰ ਕੈਂਟ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸੀ ਵਿਧਾਇਕ ਦੀ ਸ਼ਹਿ ਤੇ ਜੋ ਤਸ਼ੱਦਦ ਦਲਿਤ ਭਾਈਚਾਰੇ ਦੇ ਲੋਕਾਂ ਤੇ ਕੀਤਾ ਜਾ ਜਾ ਰਿਹਾ ਹੈ, ਜਿਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ,ਕਾਂਗਰਸੀ ਵਿਧਾਇਕ ਦਲਿਤ ਸਮਾਜ ਨੂੰ ਕਮਜ਼ੋਰ ਸਮਝਣ ਦੀ ਕੋਸ਼ਿਸ਼ ਨਾ ਕਰੇ,ਸ ਮੱਕੜ ਨੇ ਇਸ ਮੌਕੇ ਐਲਾਨ ਕੀਤਾ ਕਿ ਅਗਲੇ ਸਾਲ ਮਿਸ਼ਨ 2022 ਫਤਿਹ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਨ ਤੇ ਇਸ ਪਵਿੱਤਰ ਅਸਥਾਨ ਅਤੇ ਜੰਜ ਘਰ ਬਣਾਉਣ ਲਈ ਸਰਕਾਰ ਪਾਸੋਂ ਪਹਿਲੇ ਨੀਹਾਂ ਲਈ 25 ਲੱਖ ਦੀ ਗ੍ਰਾੰਟਅਤੇ ਬਾਅਦ ਵਿੱਚ 2 ਕਰੋੜ ਰੁਪਏ ਦੀ ਗ੍ਰਾੰਟ ਦਿਵਾਉਣਗੇ।ਇਸ ਮੌਕੇ ਸ਼੍ਰੀ ਸੋਮ ਲਾਲ, ਹਲਕਾ ਪ੍ਰਧਾਨ ਜਲੰਧਰ ਕੈਂਟ ਬਸਪਾ, ਗੁਰਪਾਲ ਪਾਲਾ ਉਪ ਪ੍ਰਧਾਨ ਜਲੰਧਰ ਸ਼ਹਿਰੀ, ਬਸਪਾ, ਹਰਮਨਸ਼ ਕੁਮਾਰ, ਜ਼ਿਲਾ ਜਨਰਲ ਸਕੱਤਰ ਜਲੰਧਰ ਬਸਪਾ, ਸਾਈ ਦਾਸ ਸਕੱਤਰ ਹਲਕਾ ਜਲੰਧਰ ਕੈਂਟ ਬਸਪਾ, ਪ੍ਰੇਮ ਲਾਲ, ਸੁਖਦੇਵ ਸਿੰਘ ਫਤਹਿਪੁਰ,ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ,ਜੀਤਾ ਨਾਥਾਨੀਅਲ ਹਲਕਾ ਪ੍ਰਧਾਨ ਕ੍ਰਿਸ਼ਚਨ ਭਾਈਚਾਰਾ,ਹਰਜਿੰਦਰ ਸਿੰਘ ਸਰਪੰਚ ਹਮੀਰੀਖੇੜਾ,
,ਸਤਿਨਾਮ ਸਿੰਘ ਪੰਚ,ਜੱਸੀ ਤੱਲਣ, ਸੀਨੀਅਰ ਅਕਾਲੀ ਆਗੂ, ਸੁਖਵਿੰਦਰ ਸਿੰਘ ਹਮੀਰੀ ਖੇੜਾ, ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ,ਹਰਪ੍ਰੀਤ ਸਿੰਘ ਚੌਹਾਨ ਸਰਕਲ ਪ੍ਰਧਾਨ ਕਿਸਾਨ ਵਿੰਗ, ,ਆਦਿ ਮਜ਼ੂਦ ਸਨ