ਫਗਵਾੜਾ : ਫਗਵਾੜਾ ਸ਼ਹਿਰ ਵਾਸੀਆਂ ਲਈ ਸਵੇਰ ਸਾਰ ਇਕ ਦੁਖਦ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਮੁਤਾਬਕ ਹੋਟਲ ਕਲੱਬ ਕਬਾਨਾ ਜੀਟੀ ਰੋਡ ਫਗਵਾੜਾ ਜਲੰਧਰ ਦੇ ਮਾਲਕ ਸ਼ਿਵ ਬੱਬੀ ਦਾ ਸਵੇਰ ਸਾਰ ਦੇਹਾਂਤ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸਵੇਰੇ ਸੈਰ ਕਰ ਰਹੇ ਸਨ ਤੇ ਅਚਾਨਕ ਡਿੱਗ ਗਏ। ਜਦੋਂ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਿਵ ਪੱਬੀ ਨੂੰ ਈਡੀ ਦਾ ਵੀ ਸਾਹਮਣਾ ਕਰਨਾ ਪਿਆ ਸੀ।