ਜਲੰਧਰ : ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ ਅਨੁਸਾਰ
ਅਤੇ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਟ੍ਰੇਨਿੰਗ
ਸੈਂਟਰ ਜਲੰਧਰ ਵਿਖੇ ਬਜੁਰਗਾਂ ਦੀ ਦੇਖਭਾਲ ਸਬੰਧੀ ਦੋ ਦਿਨਾ ਟ੍ਰੇਨਿੰਗ ਸ਼ੁਰੂ ਕੀਤੀ ਗਈ। ਇਸ
ਟ੍ਰੇਨਿੰਗ ਵਿੱਚ ਅਰਬਨ ਡਿਸਪੈਂਸਰੀ ਦੇ ਮੈਡੀਕਲ ਅਫਸਰ ਸ਼ਾਮਿਲ ਹੋਏ।ਇਸ ਮੌਕੇ ਡਾ. ਚਾਵਲਾ ਨੇ ਕਿਹਾ
ਕਿ ਬਜੁਰਗਾਂ ਦੀ ਸੁੱਖ ਸਹੂਲਤ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਅਤੇ ਬਜੁਰਗਾਂ ਨੂੰ ਆਪਣੇ ਜੀਵਨ
ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।ਉਨਾ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ
ਬਜੁਰਗਾਂ ਦੀ ਦੇਖਭਾਲ ਕਰਨ ਅਤੇ ਉਨਾ ਦਾ ਸਤਿਕਾਰ ਕਰਨ ਦੇ ਲਈ ਬਜੁਰਗਾਂ ਲਈ ਵੱਖਰੀ ਓ.ਪੀ.ਡੀ ਲਾਈਨ
ਲਗਾਈ ਜਾਂਦੀ ਹੈ ਤਾਂ ਕਿ ਬਜੁਰਗਾਂ ਨੂੰ ਬਹੁਤੀ ਦੇਰ ਲਾਈਨਾਂ ਵਿੱਚ ਨਾ ਖੜਨਾ ਪਏ। ਡਾ.ਚਾਵਲਾ ਨੇ
ਕਿਹਾ ਕਿ ਬਜੁਰਗਾਂ ਨੂੰ ਸਮਾਜ ਵਿੱਚ ਆਦਰ ਮਾਣ ਦੇਣ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਪ੍ਰਤੀ
ਜਾਗਰੂਕਤਾ ਪੈਦਾ ਕਰਨ ਹਿੱਤ ਬਜ਼ੁਰਗ ਦਿਵਸ ਵੀ ਮਨਾਇਆ ਜਾਂਦਾ ਹੈ ਇਸ ਦਿਵਸ ਦੀ ਸ਼ੁਰੂਆਤ ਸੰਨ
1990 ਵਿੱਚ ਸੰਯੂਕਤ ਰਾਸ਼ਟਰ ਮਹਾਂਸਭਾ ਵੱਲੋਂ ਕੀਤੀ ਗਈ ਸੀ।ਇਸ ਦਿਵਸ ਮੌਕੇ ਬਜ਼ੁਰਗ ਅਵਸਥਾ ਵਾਲੇ
ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਅਤੇ ਮੁੱਦਿਆਂ ਸਬੰਧੀ ਜਾਗਰੂਕਤਾ ਵੀ ਫੇਲਾਈ ਜਾਂਦੀ
ਹੈ।ਉਨਾ ਸਮੂਹ ਅਧਿਕਾਰੀਆਂ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਬਰੁਰਗਾਂ ਨੂੰ ਹਮੇਸ਼ਾਂ
ਪਿਆਰ ਨਾਲ ਬਿਠਾਓ , ਉਨਾ ਦੀਆਂ ਦੁੱਖ ਤਕਲੀਫਾਂ ਸੁਣੋ , ਵਰਤਾਓ ਅੱਛਾ ਕਰੋ ਅਤੇ ਲੋੜੀਂਦੀਆਂ
ਦਵਾਈਆਂ ਚੰਗੀ ਤਰਾਂ ਸਮਝਾ ਕੇ ਭੇਜੋ ਤਾਂ ਕਿ ਉਨਾ ਨੂੰ ਦਵਾਈ ਖਾਣ ਸਮੇਂ ਕੋਈ ਸਮੱਸਿਆ
ਨਾ ਆਵੇ।ਅਗਰ ਕੋਈ ਬਜੁਰਗ ਨਾਲ ਉਨਾ ਦਾ ਅਟੈਂਡੈਂਟ ਆਇਆ ਹੈ ਤਾਂ ਉਸ ਨੂੰ ਵੀ ਚੰਗੀ
ਤਰਾਂ ਦਵਾਈਆਂ ਸਮਝਾ ਦੇਣੀ ਚਾਹੀਦੀ ਹੈ।ਉਨਾ ਕਿਹਾ ਕਿ ਬਜੁਰਗ ਸਾਡਾ ਸਰਮਾਇਆ ਹਨ ਇਨਾ ਦੀ
ਸਿਹਤ ਦਾ ਖਿਆਲ ਰੱਖਣਾ ਸਾਡਾ ਸਾਰਿਆ ਦਾ ਫਰਜ ਬਣਦਾ ਹੈ। ਉਨਾ ਕਿਹਾ ਕਿ ਹਸਪਤਾਲ ਵਿੱਚ ਜੇ ਕਰ
ਕਿਸੇ ਬਜੁਰਗ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤਰੁੰਤ ਮੇਰੇ ਧਿਆਨ ਵਿੱਚ ਲਿਆਂਦਾ
ਜਾਵੇ।ਇਨ੍ਹਾਂ ਮੁੱਦਿਆਂ ਵਿੱਚ ਵੱਧਦੀ ਉਮਰ ਨਾਲ ਸਿਹਤ ਵਿੱਚ ਗਿਰਾਵਟ ਅਤੇ ਬਜ਼ੁਰਗਾਂ ਨਾਲ
ਦੁਰਵਿਵਹਾਰ ਸ਼ਾਮਿਲ ਹੈ।ਉਨ੍ਹਾਂ ਕਿਹਾ ਕਿ ਬਜ਼ੁਰਗ ਆਪਣੀ ਪੂਰੀ ਜਿੰਦਗੀ ਆਪਣੇ ਪਰਿਵਾਰ ਅਤੇ ਸਮਾਜ
ਦੀ ਸੇਵਾ ਲਈ ਲਗਾ ਦਿੰਦੇ ਹਨ ਅਤੇ ਇਸ ਲਈ ਪਰਿਵਾਰਿਕ ਮੈਂਬਰਾਂ ਅਤੇ ਸਮਾਜ ਨੂੰ ਵੀ ਉਨ੍ਹਾਂ
ਨੂੰ ਬਣਦਾ ਮਾਣ ਤੇ ਮੱਹਤਵ ਦੇਣਾ ਚਾਹੀਦਾ ਹੈ।ਪਰਿਵਾਰਿਕ ਮੈਂਬਰਾ ਬੱਚਿਆਂ ਨੂੰ ਆਪਣੇ
ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ
ਹੈ ਤਾਂ ਜੋ ਉਨ੍ਹਾਂ ਨੂੰ ਅਣਗੋਲਿਆਂ ਹੋਣ ਦਾ ਅਹਿਸਾਸ ਨਾ ਹੋਵੇ ਅਤੇ ਉਨ੍ਹਾਂ ਨਾਲ ਦੁਰਵਿਵਹਾਰ
ਨਹੀਂ ਕਰਨਾ ਚਾਹੀਦਾ।
ਇਸ ਮੌਕੇ ਡਾ.ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਬਜ਼ੁਰਗਾਂ ਵਿੱਚ
ਆਪਣੇਪਨ ਦਾ ਅਹਿਸਾਸ ਬਣਾਈ ਰੱਖਣ ਲਈ ਪਰਿਵਾਰਿਕ ਮੈਂਬਰਾਂ ਨੂੰ ਇੱਕਠੇ ਬੈਠ ਕੇ ਖਾਣਾ
ਖਾਣਾ ਚਾਹੀਦਾ ਹੈ।ਸਾਨੂੰ ਅੱਜ ਦੇ ਆਧੁਨਿਕ ਉਪਕਰਨਾਂ (ਮੋਬਾਈਲ,ਟੀ.ਵੀ,ਲੈਪਟਾਪ ਆਦਿ) ਦੀ
ਵਰਤੋਂ ਘਟਾ ਕੇ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ,ਕਿਉਂਕਿ ਬੀਤਿਆ ਹੋਇਆ ਸਮਾਂ
ਦੁਬਾਰਾ ਵਾਪਿਸ ਨਹੀਂ ਆਉਂਦਾ।ਆਪਣੇ ਬਜ਼ੁਰਗਾਂ ਦੀ ਸਿਹਤ ਸਬੰਧੀ ਖਾਸ ਧਿਆਨ ਰੱਖਣਾ
ਚਾਹੀਦਾ ਹੈ ਅਤੇ ਸਮੇਂ ਸਮੇਂ ਤੇ ਉਨ੍ਹਾਂ ਦੀ ਸਿਹਤ ਦਾ ਮੁਆਇਨਾਂ ਕਰਵਾਉਣਾ ਚਾਹੀਦਾ ਹੈ
ਤਾਂ ਜੋ ਕਿਸੇ ਵੀ ਬਿਮਾਰੀ ਦਾ ਸ਼ੁਰੂਆਤ ਵਿੱਚ ਹੀ ਪਤਾ ਲਗਾ ਕੇ ਇਲਾਜ਼ ਸ਼ੁਰੂ ਕੀਤਾ ਜਾ ਸਕੇ। ਇਸ
ਮੌਕੇ ਡਾ.ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਟੀ.ਪੀ.ਸਿੰਘ ਸਹਾਇਕ ਸਿਹਤ ਅਫਸਰ,
ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਰੋਹਿਤ ਸ਼ਰਮਾ ਜ਼ਿਲਾ
ਮੋਨੀਟੋਰਿੰਗ ਐਂਡ ਇਵੈਲੂਏਸ਼ਨ ਅਫਸਰ ਹਾਜਰ ਸਨ।