ਜਲੰਧਰ :- ਸਹਾਇਕ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿੱਚ ਸਕੂਟਰ/ਕਾਰ ਪਾਰਕਿੰਗ, ਕੰਟੀਨ ਅਤੇ ਟਾਈਪ-1 ਸੇਵਾ ਕੇਂਦਰ ਵਿੱਚ ਬਣੀ ਕੰਟੀਨ, ਪੋਲੋਰਾਈਡ/ਡਿਜੀਟਲ ਕੈਮਰੇ ਰਾਹੀਂ ਫੋਟੋ ਖਿੱਚਣ ਦੇ ਠੇਕਿਆਂ ਦੀ ਨਿਲਾਮੀ 25 ਫਰਵਰੀ 2021 ਨੂੰ ਸਵੇਰੇ 11.30 ਵਜੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਅਦਾਲਤ ਕਮਰਾ ਨੰਬਰ 18 ਜ਼ਮੀਨੀ ਮੰਜ਼ਿਲ (ਦਫ਼ਤਰ ਡਿਪਟੀ ਕਮਿਸ਼ਨਰ ) ਜਲੰਧਰ ਵਿਖੇ ਰੱਖੀ ਗਈ ਹੈ।

ਉਨ੍ਹਾਂ ਦੱਸਿਆ ਕਿ ਪੋਲੋਰਾਈਡ/ਡਿਜੀਟਲ ਫੋਟੋਗ੍ਰਾਫੀ ਲਈ ਠੇਕੇ ਦੀ ਰਾਖਵੀਂ ਬੋਲੀ 15,07,000/ ਰੁਪਏ ਅਤੇ ਸਕਿਊਰਟੀ ਰਕਮ 50,000/ ਰੁਪਏ, ਸਕੂਟਰ/ਕਾਰ ਪਾਰਕਿੰਗ ਲਈ ਠੇਕੇ ਦੀ ਰਾਖਵੀਂ ਬੋਲੀ 34,00,000/ਰੁਪਏ ਅਤੇ ਸਕਿਊਰਟੀ ਰਕਮ 2,00,000/ ਰੁਪਏ, ਕੰਟੀਨ ਡੀ.ਏ.ਸੀ. ਲਈ ਠੇਕੇ ਲਈ ਰਾਖਵੀਂ ਬੋਲੀ 13,02,000/ ਰੁਪਏ ਤੇ ਸਕਿਊਰਟੀ ਰਕਮ 50,000/ ਰੁਪਏ ਅਤੇ ਕੰਟੀਨ (ਟਾਈਪ-1 ਸੇਵਾ ਕੇਂਦਰ ਡੀ.ਏ.ਸੀ.) ਲਈ ਠੇਕੇ ਦੀ ਰਾਖਵੀਂ ਬੋਲੀ 15500/ਰੁਪਏ ਪ੍ਰਤੀ ਮਹੀਨਾ ਅਤੇ ਸਕਿਊਰਟੀ ਰਕਮ 50,000/ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਬੋਲੀ ਸਬੰਧੀ ਸ਼ਰਤਾਂ ਮੌਕੇ ’ਤੇ ਹੀ ਪੜ੍ਹ ਕੇ ਸੁਣਾਈਆਂ ਜਾਣਗੀਆਂ ਜੋ ਕਿ ਸਬੰਧਿਤ ਬੋਲੀ ਦੇਣ ਵਾਲੇ ਨੂੰ ਮੰਨਣੀਆਂ ਪੈਣਗੀਆਂ।