ਜਲੰਧਰ: ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜਰੂਰੀ ਚੀਜਾਂ ਖਾਸ ਕਰਕੇ ਦਵਾਈਆਂ ਲੋਕਾਂ ਦੇ ਦਰਾਂ ’ਤੇ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨ ਤਿੰਨ ਮਹੀਨੇ ਦੇ ਛੋਈ ਬੱਚੀ ਲਈ ਵਰਦਾਨ ਸਾਬਿਤ ਹੋਏ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਔਖੀ ਘੜੀ ਵਿੱਚ ਉਸ ਦੀ ਹੋਣ ਵਾਲੀ ਵੱਡੀ ਸਰਜਰੀ ਲਈ ਜਰੂਰੀ ਦਵਾਈਆਂ ਮਾਪਿਆਂ ਨੂੰ ਘਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ।
ਤਿੰਨ ਮਹੀਨੇ ਦੀ ਬੱਚੀ ਅਭੀ ਜੋ ਕਿ ਜਿਸ ਦਾ ਟੱਟੀ ਪੇਟ ਰਾਹੀਂ ਆਉਣ ਕਰਕੇ ਬਹੁਤ ਹੀ ਔਖੀ ਘੜੀ ਵਿਚੋਂ ਲੰਘ ਰਹੀ ਹੈ। ਇਸ ਛੋਟੀ ਬੱਚੀ ਦੇ ਮਾਪਿਆਂ ਨੂੰ ਇਸ ਦੀਆਂ ਦੋ ਅਹਿਮ ਸਰਜਰੀਆਂ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਜਿਸ ਵਿਚੋਂ ਇਕ ਕੀਤੀ ਜਾ ਚੁੱਕੀ ਹੈ ਅਤੇ ਦੂਜੀ ਇਸ ਮਹੀਨੇ ਦੇ ਅਖੀਰ ਤੱਕ ਕੀਤੀ ਜਾਣੀ ਹੈ। ਸ਼ਹਿਰ ਵਿੱਚ ਕਰਫ਼ਿਊ ਲੱਗਣ ਕਰਕੇ ਬੱਚੀ ਦੇ ਮਾਪਿਆਂ ਨੂੰ ਸਰਜਰੀ ਸਬੰਧੀ ਦਵਾਈਆਂ ਪ੍ਰਾਪਤ ਕਰਨ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮੈਡੀਕਲ ਸਟੋਰਾਂ ਵਲੋਂ ਬੱਚੀ ਦੇ ਮਾਪਿਆਂ ਦੀ ਸਹਾਇਤਾ ਕਰਨ ਤੋਂ ਅਸਮਰੱਥਾ ਪ੍ਰਗਟਾਈ ਗਈ ਕਿਉਂਕਿ ਜਰੂਰਤ ਦੀਆਂ ਦਵਾਈਆਂ ਕੇਵਲ ਸਰਜੀਕਲ ਸਟੋਰ ’ਤੇ ਹੀ ਉਪਲਬੱਧ ਸਨ। ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਜਰੂਰੀ ਚੀਜਾਂ ਜਿਵੇਂ ਕਰਿਆਣਾ, ਦੁੱਧ ਅਤੇ ਫ਼ਲ ਤੇ ਸਬਜ਼ੀਆਂ ਲਈ ਸੰਪਰਕ ਕਰਨ ਲਈ ਟੈਲੀਫੋਨ ਨੰਬਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਬੱਚੀ ਦੀ ਮਾਤਾ ਨੇ ਡਰੱਗ ਕੰਟਰੋਲਰ ਮਿਸਨ ਕਮਲ ਕੰਬੋਲ ਨਾਲ ਸੰਪਰਕ ਕੀਤਾ ਗਿਆ। ਸਥਿਤੀ ਨੂੰ ਸਮਝਦਿਆਂ ਡਰੱਗ ਕੰਟਰੋਲਰ ਵਲੋਂ ਤੁਰੰਤ ਕਾਰਵਾਈ ਕਰਦਿਆਂ ਜਰੂਰੀ ਦਵਾਈਆਂ ਦੀ ਸਪਲਾਈ ਨੂੰ ਉਨਾਂ ਦੇ ਘਰਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ।
ਇਸ ਮੌਕੇ ਭਾਵੁਕ ਹੁੰਦਿਆਂ ਬੱਚੀ ਦੀ ਮਾਤਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਔਖੀ ਘੜੀ ਵਿਚ ਲੋਕਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਵਲੋਂ ਇਸ ਮੌਕੇ ਖਾਸ ਕਰਕੇ ਸਹਿਤ ਵਿਭਾਗ ਦੇ ਡਰੱਗ ਕੰਟਰੋਲਰ ਅਫ਼ਸਰ ਵਲੋੀ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਗਈ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਲਈ ਪਾਬੰਦ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰਫ਼ਿਊ ਲੱਗਣ ਕਰਕੇ ਜਰੂਰੀ ਚੀਜਾਂ ਦੀ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦੁਆਇਆ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।