ਜਲੰਧਰ :
ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ੀ ਦੀ ਜਲਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਜ਼ਿਲ•ਾ ਪ੍ਰਸਾਸਨ ਵਲੋਂ ਸਿਵਲ ਹਸਪਤਾਲ ਵਿਖੇ ਦਾਖਿਲ ਮਰੀਜ਼ਾ ਨੂੰ ਮਿਆਰੀ ਅਤੇ ਪੌਸ਼ਟਿਕ ਘਰ ਦਾ ਬਣਿਆ ਪੰਜਾਬੀ ਖਾਣਾ ਮੁਹੱਈਆ ਕਰਵਾਇਆ ਗਿਆ ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨਾਂ ਮਰੀਜ਼ਾਂ ਨੂੰ ਸਾਫ਼ ਸੁਥਰਾ ਤੇ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸੀ.ਈ.ਓ. ਸਮਾਰਟ ਸਿਟੀ ਸ਼ੀਨਾ ਅਗਰਵਾਲ ਦੀ ਅਗਵਾਈ ਵਿੱਚ ਉਚ ਤਾਕਤੀ ਕਮੇਟੀ ਜਿਸ ਵਿੰਚ ਜ਼ਿਲ•ਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ, ਅਤੇ ਸਬ ਡਵੀਜ਼ਨਲ ਅਫ਼ਸਰ ਭੂਮੀ ਰੱਖਿਆ ਲੁਪਿੰਦਰ ਸਿੰਘ ਨੂੰ ਸ਼ਾਮਿਲ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਸਿਹਤ ਵਿਭਾਗ ਵਲੋਂ ਡਾ.ਗੁਰਿੰਦਰ ਵੀਰ ਕੌਰ ਮਰੀਜ਼ਾਂ ਨੂੰ ਮਿਆਰੀ ਤੇ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਕਮੇਟੀ ਨਾਲ ਤਾਲਮੇਲ ਰੱਖਣਗੇ। ਸਿਹਤ ਵਿਭਾਗ ਵਲੋਂ ਮਰੀਜਾਂ ਦੀ ਲੋੜ ਮੁਤਾਬਿਕ ਪੌਸ਼ਟਿਕ ਖਾਣੇ ਬਾਰੇ ਦੱਸਿਆ ਜਾਂਦਾ ਹੈ ਜਿਸ ਨੂੰ ਕਮੇਟੀ ਵਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਉਨ•ਾਂ ਕਿਹਾ ਕਿ ਮਰੀਜ਼ਾਂ ਰੋਜ਼ਾਨਾ ਜਾਂਚ ਉਪਰੰਤ ਮਿਆਰੀ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਉਪਰੰਤ ਮਰੀਜਾਂ ਤੋਂ ਖਾਣੇ ਦੀ ਗੁਣਵੱਤਾ ਸਬੰਧੀ ਫੀਡ ਬੈਕ ਵੀ ਲਈ ਜਾਂਦੀ ਹੈ।
ਉਨ•ਾਂ ਕਿਹਾ ਕਿ ਨਿਯਮਤ ਤੌਰ ‘ਤੇ ਮਰੀਜ਼ਾਂ ਨੂੰ ਸਵੇਰੇ 6.30 ਵਜੇ ਚਾਹ ਦੇ ਕੱਪ ਨਾਲ ਦੋ ਬਿਸਕੁਟ ਅਤੇ ਸ਼ਾਮ 4.30 ਵਜੇ ਦੀ ਚਾਹ ਨਾਲ ਦੋ ਪਲੇਨ ਰੱਸ ਦਿੱਤੇ ਜਾ ਰਹੇ ਹਨ। ਸੋਮਵਾਰ ਨੂੰ ਉਨਾਂ ਨੂੰ ਦੁੱਧ ਵਿਚ ਬਣਿਆ ਹੋਇਆ ਦਲੀਆਂ ਨਾਸ਼ਤੇ ਵਿੱਚ, ਦੁਪਹਿਰ ਦੇ ਖਾਣੇ ਵਿੱਚ ਚਪਾਤੀ/ਚਾਵਲ/ਛੋਲਿਆਂ ਦੀ ਦਾਲ/ਗਾਜ਼ਰ/ਨਿਊਟਰੀ ਮਟਰ/ਸਲਾਦ / ਦਹੀਂ ਦਿੱਤੀ ਜਾਂਦੀ ਹੈ ਅਤੇ ਸ਼ਾਮ ਨੂੰ 7.30 ਵਜੇ ਸਬਜ਼ੀਆਂ ਦਾ ਸੂਪ ਅਤੇ ਰਾਤ ਦੇ ਖਾਣੇ ਵਿੱਚ ਰੋਟੀ/ਚਾਵਲ/ਦਾਲ ਮੂੰਗ ਮਸਰ/ਹਲਵਾ ਕੱਦੂ/ਸਲਾਦ ਅਤੇ ਦਹੀਂ ਦਿੱਤੀ ਜਾ ਰਹੀ ਹੈ। ਮੰਗਲਵਾਰ ਨੂੰ ਵੈਜੀਟੇਬਲ ਸੈਂਡਵਿਚ ਸਮੇਤ ਦੁੱਧ ਨਾਸ਼ਤੇ ਵਿੱਚ ਦਿੱਤਾ ਜਾ ਰਿਹਾ ਹੇ, ਦੁਪਹਿਰ ਦੇ ਖਾਣੇ ਵਿੱਚ ਰੋਟੀ/ਚਾਵਲ/ਮਟਰ ਪਨੀਰ/ਗੋਡੀ/ਸਲਾਦ/ਦਹੀ ਅਤੇ ਖੀਰ ਅਤੇ ਸ਼ਾਮ 7.30 ਵਜੇ ਵੈਜੀਟੇਬਲ ਸੂਪ ਤੇ ਰਾਤ ਦੇ ਖਾਣੇ ਵਿੱਚ ਰੋਟੀ/ਚਾਵਲ/ਦਾਲ ਮੂੰਗ/ਮਿਕਸ ਸਬਜ਼ੀ/ਸਲਾਦ ਅਤੇ ਦਹੀ ਦਿੱਤੀ ਜਾ ਰਹੀ ਹੈ। ਇਸੇ ਤਰ•ਾਂ ਬੁੱਧਵਾਰ ਨੂੰ ਵੈਜੀਟੇਬਲ ਦਲੀਆ ਸਮੇਤ ਦੁੱਧ ਸਵੇਰੇ ਦੇ ਨਾਸ਼ਤੇ ਵਿੱਚ ਅਤੇ ਦੁਪਹਿਰ ਨੂੰ ਰੋਟੀ/ਚਾਵਲ/ਕੜੀ/ਆਲੂ ਸ਼ਿਮਲਾ ਮਿਰਚ/ਸਲਾਦ/ਦਹੀ ਅਤੇ ਸੇਵੀਆਂ ਦਿੱਤੀ ਜਾ ਰਹੀਆਂ ਹਨ ਅਤੇ ਸ਼ਾਮ 7.30 ਵਜੇ ਵੈਜੀਟੇਬਲ ਸੂਪ ਤੋਂ ਬਾਅਦ ਰਾਤ ਦੇ ਖਾਣੇ ਵਿੱਚ ਮਰੀਜ਼ ਨੂੰ ਰੋਟੀ/ਚਾਵਲ/ਦਾਲ ਮਾਂਹ ਚਨਾ/ਗਾਜ਼ਰ/ਨਿਊਟਰੀ ਮਟਰ ਅਤੇ ਸਲਾਦ ਦਿੱਤਾ ਜਾ ਰਿਹਾ ਹੈ।
ਉਨ•ਾਂ ਦੱਸਿਆ ਕਿ ਇਸੇ ਤਰ•ਾਂ ਵੀਰਵਾਰ ਨੂੰ ਮਿੱਠਾ ਦਲੀਆ ਦੁੱਧ ਨਾਲ ਨਾਸ਼ਤੇ ਵਿੱਚ, ਦੁਪਹਿਰ ਦੇ ਖਾਣੇ ਵਿੱਚ ਰੋਟੀ/ਚਾਵਲ/ਰਾਜਮਾਂਹ/ਮਿਕਸ ਸਬਜ਼ੀਆਂ/ਸਲਾਦ/ਦਹੀਆਂ ਅਤੇ ਪਲੇਨ ਕਸਟਰਡ ਦਿੱਤਾ ਜਾਂਦਾ ਹੈ ਤੇ ਇਸੇ ਤਰ•ਾਂ ਸੂਪ ਦੇਣ ਤੋਂ ਬਾਅਦ ਰਾਤ ਦੇ ਖਾਣੇ ਵਿੱਚ ਰੋਟੀ/ਚਾਵਲ/ਦਾਲ ਮਸਰ/ਘੀਆ/ਸਲਾਦ ਅਤੇ ਦਹੀ ਦਿੱਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸਵੇਰੇ ਦੇ ਨਾਸ਼ਤੇ ਵਿੱਚ ਵੈਜੀਟੇਬਲ ਚੀਜ਼ ਸੈਂਡਵਿਜ ਦੁੱਧ ਨਾਲ, ਦੁਪਹਿਰ ਦੇ ਖਾਜਣੇ ਵਿੱਚ ਰੋਟੀ/ਚਾਵਲ/ਕੜ•ੀ/ ਆਲੂ ਗੋਭੀ/ਸਲਾਦ/ਦਹੀ ਅਤੇ ਖੀਰ ਅਤੇ ਰਾਤ 7.30 ਵਜੇ ਸੂਪ ਤੋਂ ਇਲਾਵਾ ਰੋਟੀ/ਚਾਵਲ/ਦਾਲ ਮੂੰਗ/ਗਾਜਰ/ਨਿਊਟਰੀ ਮੱਟਰ/ਸਲਾਦ ਅਤੇ ਦਹੀਂ ਦਿੱਤੀ ਜਾ ਰਹੀ ਹੈ। ਇਸੇ ਤਰ•ਾਂ ਸ਼ਨੀਵਾਰ ਨੂੰ ਸਵੇਰੇ ਨਾਸ਼ਤੇ ਦੌਰਾਲ ਮਿੱਠਾ ਦਲੀਆ ਅਤੇ ਦੁੱਧ, ਦੁਪਹਿਰ ਦੇ ਖਾਣੇ ਵਿੱਚ ਰੋਟੀ/ਚਾਵਲ/ਕਾਲੇ ਛੋਲੇ/ਆਲੂ ਫਲੀਆਂ/ਸਲਾਦ/ਦਹੀਆਂ ਅਤੇ ਪਲੇਨ ਕਸਟਰਡ ਤੇ ਸ਼ਾਮ 7.30 ਵਜੇ ਸੂਪ ਤੋਂ ਬਾਅਦ ਰਾਤ ਦੇ ਖਾਣੇ ਵਿੱਚ ਰੋਟੀ/ਚਾਵਲ/ਦਾਲ ਮਸੂਰ/ਸਲਾਦ ਅਤੇ ਦਹੀਂ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ। ਐਤਵਾਰ ਨੂੰ ਵੈਜੀਟੇਬਲ ਦਲੀਆ ਦੁੱਧ ਨਾਲ ਨਾਸ਼ਤੇ ਵਿੱਚ ਤੇ ਦੁਪਹਿਰ ਦੇ ਖਾਣੇ ਵਿੱਚ ਰੋਟੀ/ਚਾਵਲ/ਛੋਲਿਆਂ ਦੀ ਦਾਲ/ਗੋਭੀ ਆਲੂ/ਸਲਾਦ/ਦਹੀਂ ਅਤੇ ਸੇਵੀਆਂ ਤੇ ਸ਼ਾਮ ਨੂੰ ਸੂਪ ਤੋਂ ਬਾਅਦ ਰੋਟੀ/ਚਾਵਲ/ਮਟਰ ਆਲੂ/ਹਲਵਾ ਕੱਦੂ/ਸਲਾਦ ਅਤੇ ਦਹੀਂ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਉਪਰਾਲਾਕਰਨ ਦਾ ਮੁੱਖ ਮੰਤਵ ਕੋਵਿਡ-19 ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜਾਂ ਨੂੰ ਗੁਣਵੱਤਾ ਭਰਪੂਰ ਤੇ ਪੌਸ਼ਟਿਕ ਘਰ ਦਾ ਖਾਣਾ ਮੁਹੱਈਆ ਕਰਵਾਉਣ ਹੈ। ਉਨ•ਾਂ ਦੱਸਿਆ ਕਿ ਘਰ ਦਾ ਬਣਿਆ ਹੋਇਆ ਗੁਣਵੱਤਾ ਭਰਪੂਰ ਖਾਣਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਰੋਜ਼ਾਨਾ ਸਵੇਰ ਮਰੀਜ਼ਾ ਨੂੰ ਕੇਲੇ ਅਤੇ ਦੁਪਹਿਰ ਨੂੰ ਸੰਗਤਰੇ ਵੀ ਦਿੱਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਜੇਕਰ ਮਰੀਜ਼ਾਂ ਵਲੋਂ ਅਪਣੀ ਇੱਛਾ ਅਨੁਸਾਰ ਕੁਝ ਹੋਰ ਖਾਣ ਦੀ ਵੀ ਮੰਗ ਕੀਤੀ ਜਾਂਦੀ ਹੈ ਤਾਂ ਕਮੇਟੀ ਵਲੋਂ ਉਸ ਨੂੰ ਤੁਰੰਤ ਪੂਰਾ ਕੀਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਇਸ ਦਾ ਇਕੋ ਇਕ ਮੰਤਵ ਮਰੀਜ਼ ਕੋਰੋਨਾ ਵਾਇਰਸ ਦਾ ਪੂਰੀ ਸਮਰੱਥਾ ਨਾਲ ਟਾਕਰਾ ਕਰਕੇ ਜਲਦੀ ਸਿਹਤ ਯਾਬ ਹੋ ਸਕਣ।