ਜਲੰਧਰ (24-08-21): ਸਿਹਤ ਵਿਭਾਗ ਵਲੋਂ ਨਿਊਮੋਕੋਲ ਕੰਜੂਕੇਟ ਵੈਕਸੀਨ (ਪੀ.ਸੀ.ਵੀ.) ਅਤੇ ਡੀ-ਵਾਰਮਿੰਗ ਡੇ ਦੀਆਂ ਤਿਆਰਿਆਂ
ਦੀ ਸਮੀਖਿਆ ਕਰਨ ਲਈ ਜਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਜ਼ ਅਤੇ ਐਸ.ਐਮ.ਓਜ਼ ਦੀ ਮੀਟਿੰਗ ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ
ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਿਵਲ ਸਰਜਨ ਡਾ. ਬਲਵੰਤ ਸਿੰਘ ਵਲੋਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ
ਕਿ ਭਲਕੇ 25 ਅਗਸਤ ਨੂੰ ਨਿਊਮੋਕੋਲ ਕੰਜੂਕੇਟ ਵੈਕਸੀਨ (ਪੀ.ਸੀ.ਵੀ.) ਲਾਂਚ ਹੋਣ ਜਾ ਰਹੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਨਿਊਮੋਕੋਲ
ਕੰਜੂਕੇਟ ਵੈਕਸੀਨ ਕੱਲ ਜਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਹਰੇਕ ਸਰਕਾਰੀ ਸਿਹਤ ਕੇਂਦਰ ਵਿਖੇ ਬੱਚਿਆਂ ਨੂੰ ਲਗਾਈ ਜਾਵੇ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ ਵਲੋਂ ਦੱਸਿਆ ਗਿਆ ਕਿ ਨਿਊਮੋਕੋਲ ਕੰਜੂਕੇਟ ਵੈਕਸੀਨ (ਪੀ.ਸੀ.ਵੀ.)
ਕਲ ਤੋਂ ਨੈਸ਼ਨਲ ਟੀਕਾਕਰਨ ਮੁਹਿੰਮ ਦਾ ਹਿੱਸਾ ਬਣਨ ਜਾ ਰਹੀ ਹੈ। ਬੱਚੇ ਨੂੰ ਇੱਕ ਸਾਲ ਦੇ ਅੰਦਰ ਪੀ.ਸੀ.ਵੀ. ਦੇ ਤਿੰਨ ਡੋਜ਼ ਲਗਾਏ
ਜਾਣਗੇ, ਪਹਿਲੀ ਡੋਜ਼ 6ਵੇਂ ਹਫ਼ਤੇ, ਦੂਜੀ 14ਵੇਂ ਹਫ਼ਤੇ ਅਤੇ ਤੀਜੀ 9ਵੇਂ ਮਹੀਨੇ ਲਗਾਈ ਜਾਵੇਗੀ। ਇਹ ਵੈਕਸੀਨ ਬੱਚਿਆਂ ਨੂੰ ਨਿਊਮੋਨੀਆ
ਵਰਗੀਆਂ ਜਾਨਲੇਵਾ ਬੀਮਾਰਿਆਂ ਤੋਂ ਬਚਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੇ ਸਟਾਫ ਨੂੰ ਟ੍ਰੇਨਿੰਗ ਦੇ ਦਿੱਤੀ ਗਈ ਹੈ ਅਤੇ ਵੈਕਸੀਨ
ਦੇ ਰੱਖ-ਰਖਾਵ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਮੀਟਿੰਗ ਦੌਰਾਨ 25 ਅਗਸਤ ਨੂੰ ਮਨਾਏ ਜਾਣ ਵਾਲੇ " ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ " ਸਬੰਧੀ ਵੀ ਵਿਚਾਰ ਚਰਚਾ ਕੀਤੀ
ਗਈ। ਸਿਵਲ ਸਰਜਨ ਡਾ. ਬਲਵੰਤ ਸਿੰਘ ਵਲੋਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਗਿਆ ਕਿ ਜਿਲ੍ਹੇ ਦੇ ਸਾਰੇ
ਆਂਗਣਵਾੜੀ, ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਇਵੇਟ ਸਕੂਲਾਂ, ਕਾਲਜਾਂ, ਆਈ.ਟੀ.ਆਈ. ਅਤੇ ਪੋਲੀਟੈਕਨਿਕ ਕਾਲਜਾਂ ਦੇ
19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖਵਾਈਆਂ ਜਾਣ, ਨਾਲ ਹੀ ਉਨ੍ਹਾਂ ਵਲੋਂ ਹਦਾਇਤ ਕੀਤੀ ਕਿ
ਅਨਰਜਿਸਟਰਡ ਅਤੇ ਸਕੂਲ ਨਾ ਜਾਂਦੇ ਬੱਚਿਆਂ ਦੀ ਆਸ਼ਾ ਦੁਆਰਾ ਭਾਲ ਕਰਕੇ ਉਨ੍ਹਾਂ ਨੂੰ ਵੀ ਗੋਲੀਆਂ ਲਾਜਮੀ ਦਿੱਤੀਆਂ ਜਾਣ ਤਾਂ ਜੋ
ਕੋਈ ਵੀ ਬੱਚਾ ਇਸ ਦਵਾਈ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਡੀ-ਵਾਰਮਿੰਗ ਡੇ ਦਾ ਮੋਪ ਅੱਪ 1 ਸਤੰਬਰ ਨੂੰ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਉਨ੍ਹਾਂ ਨੇ ਕੋਵਿਡ ਸਬੰਧੀ ਕੰਮਾਂ ਦੀ ਸਮੀਖਿਆ ਕੀਤੀ ਗਈ. ਇਸ ਮੌਕੇ ਉਨ੍ਹਾਂ ਵਲੋਂ ਹਦਾਇਤ ਕੀਤੀ ਗਈ ਕਿ ਕੋਵਿਡ
ਸੈਂਪਲਿੰਗ ਦੇ ਕੰਮ ਵਿੱਚ ਹੋਰ ਤੇਜੀ ਲਿਆ ਕੇ ਵੱਧ ਤੋਂ ਵੱਧ ਸੈਂਪਲ ਲਏ ਜਾਣ, ਇਸਦੇ ਨਾਲ ਹੀ ਉਨ੍ਹਾਂ ਕੋਰੋਨਾ ਵੈਕਸੀਨੇਸ਼ਨ ਦੇ ਕੰਮ ਵਿੱਚ
ਤੇਜੀ ਲਿਆਉਣ ਦੀ ਹਦਾਇਤ ਵੀ ਕੀਤੀ। ਇਮ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੌਪੜਾ, ਡੀ.ਡੀ.ਐਚ.ਓ. ਡਾ.
ਬਲਜੀਤ ਕੌਰ ਰੂਬੀ, ਵਿਸ਼ਵ ਸਿਹਤ ਸੰਸਥਾ ਤੋਂ ਡਾ. ਗਗਨ ਸ਼ਰਮਾ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਬੀ.ਈ.ਈ. ਰਾਕੇਸ਼ ਸਿੰਘ,
ਬੀ.ਈ.ਈ. ਮਾਨਵ ਸ਼ਰਮਾ ਆਦਿ ਹਾਜ਼ਰ ਸਨ।