ਜਲੰਧਰ 17 ਮਈ 2020
ਜਲੰਧਰ ਪੂਰਨ ਤੌਰ ‘ਤੇ ਕੋਰੋਨਾ ਵਾਇਰਸ ਮੁਕਤ ਹੋਣ ਵੱਲ ਵੱਧਦਿਆਂ ਅੱਜ ਜ਼ਿਲ•ਾ ਪ੍ਰਸ਼ਾਸਨ ਵਲੋਂ 12 ਹੋਰ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਲੱਛਣ ਰਹਿਤ ਹੋਣ ‘ਤੇ ਛੁੱਟੀ ਦਿੱਤੀ ਗਈ ਅਤੇ ਇਸ ਨਾਲ ਹੁਣ ਸਿਵਲ ਹਸਪਤਾਲ ਤੋਂ 151 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ।
ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਰਹਿਤ 12 ਮਰੀਜ਼ਾਂ ਜਿਨਾਂ ਵਿੱਚ ਅਮਰੀਕ ਸਿੰਘ, ਵਿਦਿਆ ਦੇਵੀ, ਪਾਰਵਤੀ, ਕਾਜਲ, ਸੁਨੀਤਾ, ਸੌਰਭ, ਰਜਨੀ, ਸੁਨੈਣਾ, ਕੁਲਵਿੰਦਰ ਕੌਰ, ਜਸਪ੍ਰੀਤ , ਲੱਕੀ ਅਤੇ ਰਹੁਲ ਸ਼ਾਮਿਲ ਹਨ ਨੂੰ ਅੱਜ ਸਿਵਲ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। ਇਨ•ਾਂ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਉਣ ਉਪਰੰਤ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ•ਾਂ ਮਰੀਜ਼ਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਵਲੋਂ ਚੰਗੀ ਤਰ•ਾਂ ਜਾਂਚ ਕਰਨ ਉਪਰੰਤ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਮਰੀਜ਼ 14 ਦਿਨਾਂ ਤੱਕ ਹੋਮ ਕੁਆਰੰਟੀਨ ਰਹਿਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ 38 ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਜੋ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤ ਚੁੱਕੇ ਹਨ। ਭਾਰਤ ਸਰਕਾਰ ਵਲੋਂ ਜਾਰੀ ਨਵੀਆਂ ਸੇਧਾਂ ਅਨੁਸਾਰ 78 ਮਰੀਜ਼ ਜੋ ਕੋਰੋਨਾ ਵਾਇਰਸ ਪੀੜਤ ਸਨ ਪਰ ਉਨ•ਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਸਨ ਅਤੇ ਉਹ ਪੂਰੀ ਤਰ•ਾਂ ਤੰਦਰੁਸਤ ਸਨ ਨੂੰ ਸ਼ੁੱਕਰਵਾਰ ਅਤੇ 23 ਹੋਰ ਮਰੀਜਾਂ ਨੂੰ ਸ਼ਨੀਵਾਰ ਨੂੰ ਸਿਵਲ ਹਸਪਾਤਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਸੇ ਤਰ•ਾਂ ਹੁਣ ਇਨ•ਾਂ 12 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਇਸ ਤਰ•ਾਂ ਹੁਣ ਤੱਕ ਕੁੱਲ 151 ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ ਨੇ ਦੱਸਿਆ ਦੇ ਨਵੇਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਅਨੁਸਾਰ ਜਿਨਾਂ ਮਰੀਜ਼ਾਂ ਨੂੰ ਵਾਇਰਸ ਦੇ ਲੱਛਣ ਦਿਸਣ ‘ਤੇ ਆਈਸੋਲੇਸ਼ਨ ਵਿੱਚ ਦਾਖਿਲ ਕਰਵਾਇਆ ਗਿਆ ਸੀ ਅਤੇ ਹੁਣ ਇਲਾਜ ਉਪਰੰਤ ਉਹ ਵਾਇਰਸ ਦੇ ਲੱਛਣਾਂ ਤੋਂ ਮੁਕਤ ਹੋ ਗਏ ਹਲ ਨੂੰ ਘਰ ਵਿੱਚ ਇਕਾਂਤਵਾਸ ਰਹਿਣ ਦੀ ਸਲਾਹ ਨਾਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਜਿਸ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਉਸ ਦੇ ਘਰ ਵਿੱਚ ਦੂਸਰੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿਣ ਲਈ ਸਾਰੀਆਂ ਸਹੂਲਤਾਂ ਮੌਜੂਦ ਹੋਣ ਜਿਵੇਂ ਕਿ ਸਾਫ਼ ਸੁਥਰਾ ਹਵਾਦਾਰ ਕਮਰਾ ਜਿਸ ਦੇ ਨਾਲ ਵਾਸ਼ਰੂਮ ਹੋਵੇ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਸਮਾਜਿਕ ਦੂਰੀ ਦੀ ਸ਼ਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।