ਫਗਵਾੜਾ 4 ਜੂਨ (ਸ਼ਿਵ ਕੋੜਾ) ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਅਤੇ ਅਣਥੱਕ ਤੇ ਜੁਝਾਰੂ ਨੌਜਵਾਨ ਆਗੂ ਰਣਜੀਤ ਸਿੰਘ ਖੁਰਾਣਾ ਦੇ ਯੂਥ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਬਣਨ ਤੇ ਯੂਥ ਅਕਾਲੀ ਦਲ ਫਗਵਾੜਾ ਸ਼ਹਿਰੀ ਵੱਲੋਂ ਅੱਜ ਜਿੱਲਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮੰਗਾ, ਅਮਰ ਬਸਰਾ ਸਰਕਲ ਪ੍ਰਧਾਨ ਸ਼ਹਿਰੀ, ਤਰਨਜੀਤ ਸਿੰਘ ਚਾਨਾ ਸਰਕਲ ਪ੍ਰਧਾਨ ਸਤਨਾਮਪੁਰਾ ਦੀ ਅਗਵਾਈ ਵਿਚ ਸ.ਖੁਰਾਣਾ ਨੂੰ ਵਧਾਈ ਦਿੱਤੀ ਅਤੇ ਉਨਾਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ. ਖੁਰਾਣਾ 2011 ਤੋਂ 2021 ਤੱਕ ਯੂਥ ਅਕਾਲੀ ਦਲ ਜਿੱਲਾ ਕਪੂਰਥਲਾ ਦੇ ਲਗਾਤਾਰ ਤਿੰਨ ਵਾਰ ਪ੍ਰਧਾਨ ਰਹੇ ਹਨ।
ਇਸ ਮੌਕੇ ਜਿੱਲਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮੰਗਾ ਨੇ ਕਿਹਾ ਕਿ ਰਣਜੀਤ ਸਿੰਘ ਖੁਰਾਣਾ ਇੱਕ ਜੁਝਾਰੂ ਤੇ ਅਣਥੱਕ ਯੂਥ ਆਗੂ ਹਨ, ਜਿੰਨਾ ਹਮੇਸ਼ਾ ਹੀ ਅਕਾਲੀ ਹਾਈਕਮਾਨ ਦੇ ਹਰ ਹੁਕਮ ਨੂੰ ਸਿਰ ਮੱਥੇ ਪਰਵਾਨ ਕਰਦੇ ਹੋਏ ਹਰ ਕੰਮ ਤਨਦੇਹੀ ਨਾਲ ਨੇਪਰੇ ਚਾੜਿਆ ਹੈ ਅਤੇ ਖੁਰਾਣਾ ਦੇ ਸੀਨੀਅਰ ਮੀਤ ਪ੍ਰਧਾਨ ਬਣਨ ਤੇ ਅਕਾਲੀ ਦਲ ਮਜ਼ਬੂਤ ਹੋਵੇਗਾ । ਇਸ ਦਾ ਲਾਹਾ ਆਉਣ ਵਾਲੀਆਂ ਨਿਗਮ ਚੋਣਾ ਅਤੇ ਵਿਧਾਨ ਸਭਾ ਚੋਣਾਂ ਵਿਚ ਮਿਲੇਗਾ। ਉਨਾਂ ਨੇ ਸਮੂਹ ਯੂਥ ਆਗੂਆ ਅਤੇ ਵਰਕਰਾ ਦੀ ਹਾਜ਼ਰੀ ਵਿਚ ਸਿਰੋਪਾਉ ਪਾਕੇ ਸ. ਖੁਰਾਣਾ ਦਾ ਸਨਮਾਨ ਕੀਤਾ । ਸਮੂਹ ਯੂਥ ਵਰਕਰਾਂ ਨੇ ਇਸ ਨਿਯੁਕਤੀ ਲਈ ਅਕਾਲੀ ਦਲ ਸੁਪਰੀਮੋ ਸ. ਸੁਖਬੀਰ ਸਿੰਘ ਬਾਦਲ , ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਜਰਨੈਲ ਸਿੰਘ ਵਾਹਦ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ ਹੈ ਕਿ ਉਨਾਂ ਨੇ ਇਕ ਮਿਹਨਤੀ ਅਤੇ ਅਣਥੱਕ ਵਰਕਰ ਨੂੰ ਇਸ ਜ਼ਿੰਮੇਵਾਰੀ ਨਾਲ ਨਿਵਾਜਿਆ ਹੈ। ਸ.ਖੁਰਾਣਾ ਨੇ ਆਪਣੇ ਸਨਮਾਨ ਲਈ ਯੂਥ ਅਕਾਲੀ ਦਲ ਸ਼ਹਿਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰੇ ਨੌਜਵਾਨ ਮਿਲ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਅਤੇ ਪ੍ਰਚਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਤਾਂ ਜੋ 2022 ਵਿਚ ਅਕਾਲੀ ਦਲ ਦੀ ਲੋਕ ਭਲਾਈ ਵਾਲੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਮਨਪ੍ਰੀਤ ਸਿੰਘ ਲਾਡੀ, ਅਮ੍ਰਿਤ ਚਾਨਾ, ਪੰਕਜ ਸੋਰਵ, ਆਸ਼ੂ ਛਾਬੜਾ ਆਈ ਟੀ ਵਿੰਗ ਇੰਚਾਰਜ, ਮੰਨੂ ਬਾਂਗਾਂ, ਰੋਹਿਤ ਪਾਠਕ ਆਈ ਟੀ ਵਿੰਗ , ਦਾਰਾ ਸੈਣੀ, ਅਜੀਤਪਾਲ ਸਿੰਘ , ਵੈਬਨ ਸਰਮਾ, ਗੁਰਬਖ਼ਸ਼ ਸਿੰਘ ਪਨੇਸਰ, ਵਿੱਕੀ , ਆਦਿ ਮੌਜੂਦ ਸਨ।