
ਫਗਵਾੜਾ 10 ਫਰਵਰੀ (ਸ਼਼ਿਵ ਕੋੜਾ) ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ। ਮੁਹੱਲੇਆ ਅੰਦਰ ਪਾਰਕ ਨਾ ਹੋਣ ਦੇ ਬਾਵਜੂਦ ਮੁਹੱਲਾ ਵਾਸੀਆਂ ਦੇ ਬੈਠਣ ਲਈ ਖੁਲੇ ਚੌਂਕਾ ਵਿਚ ਬੈਂਚ ਲਗਾਏ ਜਾ ਰਹੇ ਹਨ। ਇਸ ਦੇ ਤਹਿਤ ਵਾਰਡ ਨੰਬਰ 15 ਜਟਾਂ ਮੁਹੱਲਾ ਖਲਵਾੜਾ ਗੇਟ ਵਿਚ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਦੀ ਦੇਖ ਰੇਖ ਵਿਚ ਬੈਠਣ ਲਈ ਬੈਂਚ ਲਗਵਾਏ ਗਏ । ਜਿਸ ਲਈ ਗੁਰਜੀਤ ਵਾਲੀਆ ਨੇ ਵਿਧਾਇਕ ਧਾਲੀਵਾਲ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਉਨਾਂ ਕਿਹਾ ਕਿ ਵਾਰਡ ਦਾ ਕੋਈ ਵੀ ਵਾਸੀ ਕਿਸੇ ਵੀ ਮਾਮਲੇ ਵਿਚ ਆਪਣੀ ਸਮੱਸਿਆ ਲੈ ਕੇ ਉਨਾਂ ਨੂੰ ਮਿਲ ਸਕਦਾ ਹੈ, ਉਹ ਹਰ ਤਰਾਂ ਨਾਲ ਵਾਰਡ ਵਾਸੀਆਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਹਨ। ਮੁਹੱਲਾ ਵਾਸੀਆਂ ਨੇ ਵੀ ਧਾਲੀਵਾਲ ਸਾਹਿਬ,ਗੁਰਜੀਤ ਪਾਲ ਵਾਲੀਆ ਅਤੇ ਪਰਮਜੀਤ ਕੌਰ ਵਾਲੀਆ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਰਮਾ ਦੇਵੀ, ਬਿੱਲਾ ਪ੍ਰਭਾਕਰ, ਅਵਤਾਰ ਸਿੰਘ ਲਾਲੀ, ਬਿੱਲਾ ਬਸਰਾ, ਬੱਬਲੂ ਛਤਵਾਲ, ਸੋਨੀ, ਵੀਰੋ, ਹਰਜਿੰਦਰ ਕੌਰ, ਕੁਲਵੰਤ ਕੌਰ, ਡਿੰਪੀ ਛਤਵਾਲ, ਆਸ਼ਾ ਵਰਮਾ, ਰਾਣੀ ਵਧਵਾ, ਅੰਜੂ, ਨੀਨਾ, ਰਿੱਕੀ, ਸੁਦਰਸ਼ਨ ਕੌਰ, ਸਨੇਹ ਲਤਾ ਕਾਲੀਆ ਆਦਿ ਮੌਜੂਦ ਸਨ।