ਫਗਵਾੜਾ :- (ਸ਼ਿਵ ਕੋੜਾ) ਬਿਸ਼ਪ ਹਰਬੰਸ ਲਾਲ ਦੀ ਅਗਵਾਈ ਵਿੱਚ ਪਿੰਡ ਪਲਾਹੀ ਦੇ ਚਰਚ ‘ਚ ਸੈਂਕੜਿਆਂ ਦੀ ਗਿਣਤੀ ‘ਚ ਜੁੜੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ: ਬਲਵਿੰਦਰ ਸਿੰਘ ਧਾਲੀਵਾਲ ਐਮ,.ਐਲ.ਏ. ਨੇ ਵੱਡੇ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕ੍ਰਿਸਮਿਸ ਦੇ ਦਿਹਾੜੇ ਉਤੇ ਯਸੂ ਮਸੀਹ ਨੂੰ ਯਾਦ ਕਰਦਿਆਂ, ਉਹਨਾ ਵਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਗਏ ਕੰਮਾਂ ਨੂੰ ਸਲਾਹਿਆਂ ਅਤੇ ਕਿਹਾ ਕਿ ਯਸੂ ਮਸੀਹ ਸਹੀ ਅਰਥਾਂ ਵਿੱਚ ਲੋਕ-ਹਿਤੈਸ਼ੀ ਹਨ ਅਤੇ ਸਦਾ ਗਰੀਬ ਗੁਰਬੇ ਅਤੇ ਕਮਜ਼ੋਰ ਲੋਕਾਂ ਲਈ ਲੜਾਈ ਲੜਦੇ ਰਹੇ। ਇਸ ਮੌਕੇ ਚਰਚ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਵਿਧਾਇਕ ਧਾਲੀਵਾਲ ਨੇ ਉਹਨਾ ਬੱਚੀਆਂ/ ਲੜਕੀਆਂ ਨੂੰ ਸਰਟੀਫੀਕੇਟ ਵੀ ਵੰਡੇ ਜਿਹਨਾ 40 ਦਿਨ ਤੱਕ ਹਰ ਰੋਜ਼ ਆਪਣੇ ਵਿਸ਼ੇਸ਼ ਢੰਗ ਨਾਲ ਵਰਤ ਰੱਖਿਆ। ਵਿਧਾਇਕ ਧਾਲੀਵਾਲ ਨੇ ਈਸਾਈ ਭਾਈਚਾਰੇ ਨਾਲ ਸਬੰਧਤ ਸ਼ਮਸ਼ਾਨ ਘਾਟ ਵਿੱਚ ਸ਼ੈੱਡ ਉਸਾਰਨ ਲਈ ਗ੍ਰਾਂਟ ਦਾ ਐਲਾਨ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਪ੍ਰਧਾਨ ਬਲਾਕ ਸੰਮਤੀ ਸ਼੍ਰੀ ਗੁਰਦਿਆਲ ਸਿੰਘ ਭੁਲਾਰਾਈ, ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਲ, ਗੁਰਨਾਮ ਸਿੰਘ ਸੱਲ, ਬਿੰਦਰ ਫੁੱਲ, ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਮਦਨ ਲਾਲ ਪੰਚ, ਜਸਬੀਰ ਸਿੰਘ ਬਸਰਾ, ਨਿਰਮਲ ਸਿੰਘ ਜੱਸੀ ਅਤੇ ਬਿਸ਼ਪ ਹਰਬੰਸ ਲਾਲ, ਮੱਖਣ ਚੰਦ ਆਦਿ ਹਾਜ਼ਰ ਸਨ।