ਖਮਾਣੋਂ: ਨਬਾਲਗ ਬੱਚੀ ਨਾਲ ਗ੍ਰੰਥੀ ਵਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਖੇੜੀ ਨੌਧ ਸਿੰਘ ਗਗਨਦੀਪ ਸਿੰਘ ਮੁਤਾਬਿਕ ਬਲਾਕ ਦੇ ਇੱਕ ਪਿੰਡ ‘ਚ ਗ੍ਰੰਥੀ ਸਹਿਜ ਪਾਠ ਦੀ ਡਿਊਟੀ ਨਿਭਾਅ ਰਿਹਾ ਸੀ, ਜਿੱਥੇ ਪਰਿਵਾਰ ਦੇ ਮੈਂਬਰਾਂ ਦੀ ਗੈਰ ਹਾਜ਼ਰੀ ‘ਚ ਉਕਤ ਗ੍ਰੰਥੀ ਨੇ ਬੱਚੀ ਨਾਲ ਕਥਿਤ ਛੇੜਛਾੜ ਕੀਤੀ। ਬੱਚੀ ਦੇ ਪਿਤਾ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਅਧਾਰ ‘ਤੇ ਪੁਲਿਸ ਨੇ ਮੇਜਰ ਸਿੰਘ ਉਰਫ਼ ਸੋਹਣ ਸਿੰਘ ਵਾਸੀ ਪਿੰਡ ਗੰਢੂਆ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਖ਼ਿਲਾਫ਼ ਧਾਰਾ 354 ਏ, ਪੋਸਕੋ ਐਕਟ ਤਹਿਤ ਪਰਚਾ ਦਰਜ ਕਰਕੇ ਉਸ ਗ੍ਰਿਫ਼ਤਾਰ ਕਰ ਲਿਆ ਹੈ।