ਫਗਵਾੜਾ 16 ਮਈ (ਸ਼਼ਿਵ ਕੋੋੜਾ) ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਐਂਡ ਡਿਵੈਲਪਮੈਂਟ ਕਲੱਬ ਰਜਿ. ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਦੀ ਇਕ ਮੀਟਿੰਗ ਕਲੱਬ ਪ੍ਰਧਾਨ ਰਾਮ ਮੂਰਤੀ ਦੀ ਅਗਵਾਈ ਹੇਠ ਡਾ. ਬੀ.ਆਰ. ਅੰਬੇਡਕਰ ਭਵਨ/ਪਾਰਕ ਵਿਖੇ ਹੋਈ। ਜਿਸ ਵਿਚ ਨਵੀਂ ਕਾਰਜਕਾਰਣੀ ਦਾ ਐਲਾਨ ਕਰਦੇ ਹੋਏ ਸਾਬਕਾ ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ ਨੂੰ ਸਰਬ ਸੰਮਤੀ ਨਾਲ ਕਲੱਬ ਦਾ ਚੇਅਰਮੈਨ ਥਾਪਿਆ ਗਿਆ। ਇਸ ਤੋਂ ਇਲਾਵਾ ਮੀਤ ਪ੍ਰਧਾਨ ਦੀ ਜਿੰਮੇਵਾਰੀ ਨਰਿੰਦਰ ਕੌਰ, ਵਿਜੇ ਕੁਮਾਰ ਐਲ.ਪੀ.ਯੂ. ਨੂੰ ਜਨਰਲ ਸਕੱਤਰ, ਅਮਨਦੀਪ ਕੁਮਾਰ ਨੂੰ ਕੈਸ਼ੀਅਰ ਤੇ ਦਲਬੀਰ ਚੰਦ ਗੱਗੀ ਨੂੰ ਕੈਸ਼ੀਅਰ, ਅਜੇ ਕੁਮਾਰ ਸਾਬਕਾ ਪੰਚ ਨੂੰ ਮੀਡੀਆ ਇੰਚਾਰਜ, ਪਰਮਜੀਤ ਕੁਮਾਰ ਪੰਮਾ ਅਤੇ ਰਾਜੂ ਦਾਦਰ ਨੂੰ ਪੀ.ਆਰ.ਓ. ਐਲਾਨਿਆ ਗਿਆ। ਪ੍ਰਧਾਨ ਰਾਮ ਮੂਰਤੀ ਨੇ ਦੱਸਿਆ ਕਿ ਜਲਦੀ ਹੀ ਕਾਰਜਕਾਰੀ ਮੈਂਬਰਾਂ ਦਾ ਐਲਾਨ ਵੀ ਕੀਤਾ ਜਾਵੇਗਾ। ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕੋਰੋਨਾ ਮਹਾਮਾਰੀ ਦੀ ਇਸ ਦੂਸਰੀ ਲਹਿਰ ਵਿਚ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਕਰਨ ਦਾ ਉਪਰਾਲਾ ਸੇਵਾ ਭਾਵਨਾ ਨਾਲ ਕੀਤਾ ਜਾਵੇਗਾ। ਇਸ ਮੌਕੇ ਰਾਕੇਸ਼ ਕੁਮਾਰ, ਪਰਮਿੰਦਰ ਸਿੰਘ ਪਿ੍ਰੰਸ, ਭੋਲੀ, ਬੀਬੀ ਸੁਰਜੀਤ ਕੌਰ, ਸਤਪਾਲ ਦਾਦਰ, ਧਰਮਪਾਲ, ਮਨੋਹਰ ਲਾਲ, ਜਗਤਾਰ ਸਿੰਘ, ਗੁਰਸ਼ਰਨ ਸਿੰਘ, ਬੋਬੀ, ਸਰਬਜੀਤ ਰਾਮ, ਮਨਜੀਤ ਕੌਰ, ਨੀਲਮ ਰਾਣੀ, ਸਨੀ, ਸਾਹਿਲ ਕੁਮਾਰ, ਰਾਹੁਲ ਕੁਮਾਰ, ਸੁਨੀਲ ਕੁਮਾਰ, ਵਿਨੋਦ ਕੁਮਾਰ, ਹਰਪ੍ਰੀਤ ਹੈਪੀ ਆਦਿ ਹਾਜਰ ਸਨ