ਅੰਮ੍ਰਿਤਸਰ :15 ਅਗਸਤ ਨੂੰ ਜੋ ਕੀ ਭਾਰਤ ਦਾ ਅਜਾਦੀ ਦਿਵਸ ਹੈ ਨੂੰ ਅੱਜ ਅੰਮ੍ਰਿਤਸਰ ਵਿਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇਸ ਨੂੰ ਪ੍ਰੈਸ ਦੀ ਗੁਲਾਮੀ ਦੇ ਦਿਨ ਵਜੋਂ ਮਨਾਇਆ ਗਿਆ ।ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਭੰਗੂ ਦੀ ਅਗਵਾਹੀ ਵਿਚ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਐਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ ।ਇਸ ਮੌਕੇ ਚੇਅਰਮੈਨ ਅਮਰਿੰਦਰ ਸਿੰਘ ਨੇ ਕਿਹਾ ਵਿਸ਼ਵ ਦੇ 167 ਦੇਸ਼ਾਂ ਦੀ ਸੂਚੀ ਵਿਚੋਂ ਭਾਰਤ ਪ੍ਰੈਸ ਦੀ ਅਜਾਦੀ ਦੇ ਮਾਮਲੇ ਵਿਚ 142 ਵੇ ਪਾਏਦਾਨ ਤੇ ਖੜਾ ਹੈ ਜੇ ਅਜਿਹੇ ਹਾਲਾਤ ਰਹੇ ਤਾਂ ਅਸੀਂ ਜਲਦੀ ਸਬ ਤੋਂ ਬੁਰੇ ਹਲਾਤ ਵਿਚ ਫਸ ਜਾਵਾਂਗੇ ਊਨਾ ਕਿਹਾ ਕੀ ਪ੍ਰੈਸ ਦੀ ਗੁਲਾਮੀ ਦਾ ਅਰਥ ਹੈ ਕੀ ਲੋਕਤੰਤਰ ਖ਼ਤਰੇ ਵਿਚ ਹੈ ਊਨਾ ਅੱਗੇ ਕਿਹਾ ਕੀ ਇਸ ਦੇਸ਼ ਵਿਚ ਰਵਾਇਤੀ ਮੀਡਿਆ ਘਰਾਣੇ ਅਤੇ ਸਰਕਾਰਾਂ ਪੱਤਰਕਾਰਾਂ ਨੂੰ ਮਿਲ ਕੇ ਗੁਲਾਮ ਬਣਾ ਰਹੇ ਹਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਕੀ ਪ੍ਰਿੰਟ ਮੀਡਿਆ ਨੂੰ ਪਤਰਕਾਰਾਂ ਤੋਂ ਸਪਲੀਮੈਂਟ ਦੀ ਮੰਗ ਬੰਦ ਕਰਨੀ ਚਾਹੀਦੀ ਹੈ। ਪੱਤਰਕਾਰ ਨੂੰ ਪੱਤਰਕਾਰੀ ਕਰਨ ਦੇਵੋ ਉਸ ਨੂੰ ਮੰਗਣ ਤੇ ਨਾ ਲਗਾਓ ਕੀ ਉਹ ਦਰ ਦਰ ਤੋਂ ਸਪਲੀਮੈਂਟ ਇਕੱਠਾ ਕਰਦਾ ਫਿਰੇ ਇਸ ਲਈ ਅਖਬਾਰ ਦਾ ਪ੍ਰਚਾਰ ਵਿਭਾਗ ਸਪਲੀਮੈਂਟ ਇਕੱਠਾ ਕਰੇ ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਭੰਗੂ ਨੇ ਕਿਹਾ ਕੀ ਇਹ ਅੱਜ ਪਹਿਲੀ ਵਾਰ ਹੈ ਕੀ ਜਦ ਪੱਤਰਕਾਰਾਂ ਦੇ ਕਿਸੇ ਜਥੇਬੰਦੀ ਨੇ ਪ੍ਰੈਸ ਦੀ ਆਜ਼ਾਦੀ ਦੀ ਆਵਾਜ਼ ਉਠਾਈ ਹੈ ਕਯੋ ਕੀ ਅੱਜਕਲ ਨੇਤਾਵਾਂ ਅਤੇ ਪੁਲਿਸ ਦੀ ਮਿਲੀਭੁਗਤ ਕਾਰਨ ਪੱਤਰਕਾਰਾਂ ਤੇ ਝੂਠੇ ਕੇਸ ਦਰਜ ਕਰਨ ਦੀ ਰਿਵਾਇਤ ਚੱਲ ਪਈ ਹੈ ਤਾਂ ਜੋ ਮੀਡਿਆ ਨੂੰ ਗੁਲਾਮ ਬਣਾਇਆ ਜਾ ਸਕੇ ਭੰਗੂ ਨੇ ਕਿਹਾ ਕੀ ਅੱਜਕਲ ਜਿੰਨੇ ਮਰਜ਼ੀ ਮੰਗ ਪੱਤਰ ਦੇ ਦੇਵੋ ਜਿੰਨੇ ਮਰਜ਼ੀ ਧਰਨੇ ਦੇ ਦੇਵੋ ਪੁਲਿਸ ਦੇ ਕੰਨਾਂ ਤੇ ਜ਼ੂ ਨਹੀਂ ਸਰਕਦੀ ਇਸ ਲਈ ਮੀਡਿਆ ਦੀ ਆਜ਼ਾਦੀ ਲਈ ਲੰਮੇ ਸੰਘਰਸ਼ ਦੀ ਲੋੜ ਹੈ ਜਿਸ ਦੀ ਅੱਜ ਸ਼ੁਰੂਆਤ ਅੰਮ੍ਰਿਤਸਰ ਤੋਂ ਕਰ ਦਿੱਤੀ ਗਈ ਹੈ ਇਸ ਮੌਕੇ ਅਨੇਕਾਂ ਪੱਤਰਕਾਰਾਂ ਵਿਚ ਸਨੀ ਸਹੋਤਾ, ਸਰਵਣ ਰੰਧਾਵਾ, ਸਤਿੰਦਰ ਅਠਵਾਲ ,ਸੁਖਵਿੰਦਰ ਗਿੱਲ , ਰਾਜਿੰਦਰ ਕੁਮਾਰ,ਜਤਿੰਦਰ ਬੇਦੀ,ਵਿਸ਼ਾਲ,ਲਕੀ ਆਦੀ ਹਾਜਰ ਸਨ