ਫਗਵਾੜਾ, 4 ਜੁਲਾਈ  (ਸ਼ਿਵ ਕੋੜਾ) ਮਾਈ ਭਾਗੋ ਵੈਲਫੇਅਰ ਸੁਸਾਇਟੀ (ਰਜਿ.) ਪਲਾਹੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਮਹੀਨਾਵਾਰ ਰਾਸ਼ਨ ਕਿੱਟਾਂ 15 ਲੋੜਬੰਦਾਂ ਪਰਿਵਾਰਾਂ ਨੂੰ ਦਿੱਤੀਆਂ ਗਈਆਂ।ਇਹਨਾ ਪਰਿਵਾਰਾਂ ਦੇ ਚੋਣ ਕਰਨ ਲੱਗਿਆਂ ਇਹ ਧਿਆਨ ਰੱਖਿਆ ਗਿਆ ਹੈ ਕਿ ਵਿਧਵਾ ਔਰਤਾਂ, ਅੰਗਹੀਣ ਅਤੇ ਜਿਹਨਾ ਪਰਿਵਾਰਾਂ ਦੇ ਕੋਈ ਕਮਾਊ ਜੀਅ ਨਹੀਂ ਹੈਉਸਨੂੰ ਹੀ ਅਨਾਜ ਮਿਲੇ। ਅਨਾਜ ਕਿੱਟਾਂ ਦੇ ਵੰਡ ਸਮਾਗਮ ਸਮੇਂ ਬੋਲਦਿਆਂ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਪੰਚਾਇਤ ਵਲੋਂ ਪਿੰਡ ਵਿਕਾਸ ਦੇ ਕੰਮ ਨਿਰੰਤਰ ਜਾਰੀ ਹਨਲੜਕੇ, ਲੜਕੀਆਂ ਲਈ ਜਿੰਮ ਦੀ ਉਸਾਰੀ ਮੁਕੰਮਲ ਹੋਣ ‘ਤੇ ਹੈ। ਸ਼ਮਸ਼ਾਨ ਘਾਟ ਵਿਖੇ ਇਕ ਲੱਖ ਦੀ ਗ੍ਰਾਂਟ ਨਾਲ ਬਾਥਰੂਮ ਬਨਾਉਣੇ ਆਰੰਭ ਕਰ ਦਿਤੇ ਗਏ ਹਨ ਅਤੇ ਖੰਗੂੜਾ ਪੁਲ ਤੋਂ ਪਲਾਹੀ ਅੱਡੇ ਤੱਕ ਸੀਵਰੇਜ ਪਾਈਪ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ-ਨਾਲ ਨਾਲੀਆਂ ਚ ਪਾਈਪ ਵੀ ਪਾਇਆ ਜਾ ਰਿਹਾ ਹੈ। ਇਸ ਸਮੇਂ ਹੋਰਨਾ ਤੋਂ ਬਿਨਾਂਮਨੋਹਰ ਸਿੰਘ ਪੰਚਸੁਖਵਿੰਦਰ ਸਿੰਘ ਸੱਲਗੁਰਨਾਮ ਸਿੰਘ ਸੱਲ, ਰਣਜੀਤ ਸਿੰਘ ਮੈਨੇਜਰ, ਗੁਰਮੇਲ ਸਿੰਘ ਗਿੱਲਜੱਸੀ ਸੱਲ,ਜਸਵੀਰ ਸਿੰਘ ਬਸਰਾ,ਬਿੰਦਰ ਫੁੱਲ ਆਦਿ ਹਾਜ਼ਰ ਸਨ।