ਗੜਸ਼ੰਕਰ : (ਰਾਜੇਸ਼ ਮਿੱਕੀ)  “ਪੋਲੀਓ ਦਾ ਕਰੋ ਅਜਿਹਾ ਉਪਾਅ ਚਾਹੇ ਤਾਂ ਵੀ ਮੁੜ ਨਾ ਪਾਏ“ ਨਾਅਰੇ ਹੇਠ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਜਸਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਰਘਬੀਰ ਸਿੰਘ ਦੀ ਯੋਗ ਪ੍ਰਧਾਨਗੀ ਹੇਠ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਖੇ ਪੁਲਸ ਪੋਲੀਓ ਸੁਪਰਵਾਈਜਰ,ਹੈਲਥ ਸਟਾਫ, ਆਸ਼ਾ ਵਰਕਰਾਂ ਅਤੇ ਆਂਗਨਵਾਡੀ ਵਰਕਰਾਂ ਨੂੰ ਪੋਲੀਓ ਦੀ ਟ੍ਰੇਨਿੰਗ ਦਿੱਤੀ ਗਈ। ।ਇਸ ਦੌਰਾਨ ਨੋਡਲ ਅਫ਼ਸਰ ਡਾਕਟਰ ਹਰਕੇਸ਼ ਕੁਮਾਰ ਨੇ ਦੱਸਿਆ ਕਿ 19 ਜਨਵਰੀ ਤੋਂ 21ਜਨਵਰੀ ਤੱਕ ਰਾਸ਼ਟਰੀ ਪੱਧਰ ਦੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਜ਼ੀਰੋ ਤੋਂ ਪੰਜ ਸਾਲ ਦੇ ਹਰ ਬੱਚੇ ਨੂੰ ਪੋਲੀਓ ਰੋਧੀ ਬੂੰਦਾਂ ਪਲਾਈਆਂ ਜਾਣਗੀਆਂ। ਟੀਮਾਂ ਦੀ ਸੁਪਰਵਿਜ਼ਨ ਲਈ ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ । ਓਣਾ ਦੱਸਿਆ ਕਿ ਬਲਾਕ ਵਿਚ ਕੁੱਲ 18556 ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪੋਲੀਓ ਰੋਧੀ ਬੂੰਦਾਂ ਪਿਲਾਉਣ ਦਾ ਟੀਚਾ ਹੈ ਸੁਪਰਵੀਜ਼ਨ ਲਈ 18 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਮਿਤੀ 19 ਜਨਵਰੀ ਨੂੰ ਟੀਮਾਂ ਦੀ ਬੂਥ ਤੇ ਬੈਠ ਕੇ ਬੂੰਦਾ ਪਿਲਾਉਣ ਜਦਕਿ ਅਗਲੇ ਦਿਨ ਘਰ ਘਰ ਜਾ ਕੇ ਰਹਿ ਗਏ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਦੋ ਮੋਬਾਈਲ ਟੀਮਾਂ ਭੱਠੇ, ਪਥਏਰ ਤੇ ਗੁੱਜਰਾਂ ਆਦਿ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣਗੀਆਂ। ਇਸ ਮੌਕੇ ਤੇ ਰੋਹਿਤ ਸ਼ਰਮਾ ਬੀਈਈ,ਕੇਵਲ ਸਿੰਘ ਹੈਲਥ ਇੰਸਪੈਕਟਰ ਤੇ ਹੈਲਥ ਸਟਾਫ ਹਾਜਿਰ ਸੀ।