ਦਸੂਹਾ ( ) 19 ਅਗਸਤ : ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਵੱਲੋਂ 6ਵੇਂ ਪੇ-ਕਮਿਸ਼ਨ ਅਤੇ ਹੋਰ ਜਾਇਜ਼ ਮੰਗਾਂ ਪ੍ਰਤੀ ਗੈਰ-ਸੰਜੀਦਗੀ ਅਤੇ ਜਲਾਲਤ ਭਰੇ ਰਵੱਈਏ ਦੇ ਵਿਰੋਧ ਵਿੱਚ ਸੰਘਰਸ਼ ਦੀ ਅਗਲੀ ਲੜੀ ਵਜੋਂ ਪੰਜਾਬ ਪੈਨਸ਼ਨਰਜ਼ ਦਸੂਹਾ ਵੱਲੋਂ 20 ਅਗਸਤ ਨੂੰ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ 20 ਤੋਂ ਵੱਧ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਣਗੇ। ਦਲਬੀਰ ਸਿੰਘ ਭੁੱਲਰ ਪ੍ਰਧਾਨ ਪੰਜਾਬ ਪੈਨਸ਼ਨਰਜ਼ ਵੈਲਫੇਅਰ ਅੇਸੋਸੀਏਸ਼ਨ ਤਹਿਸੀਲ ਦਸੂਹਾ ਅਤੇ ਕੇਸਰ ਸਿੰਘ ਬੰਸੀਆ ਜਿਲ੍ਹਾ ਮੁੱਖ ਸਲਾਹਕਾਰ ਨੇ ਪ੍ਰੈਸ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 9-30 ਵਜੇ ਇੱਕ ਟੈਂਪੂ-ਟਰੈਕਸ 15 ਸਾਥੀਆਂ ਨੂੰ ਲੈਕੇ ਵਾਇਆ ਗਰਨਾ ਸਾਹਿਬ,ਖੁੱਡਾ ਅਤੇ ਰੰਧਾਵਾ ਹੁੰਦਾ ਹੋਇਆ ਰੈਲੀ ਸਥਾਨ ‘ਤੇ ਪਹੁੰਚੇਗਾ ਅਤੇ ਟਵੇਰਾ ਟੈਕਸੀ ਰਾਂਹੀ 7 ਸਾਥੀ ਗੜ੍ਹਦੀਵਾਲਾ ਤੋਂ ਰੈਲੀ ਵਿੱਚ ਸ਼ਿਰਕਤ ਕਰ ਰਹੇ ਹਨ।

ਦਲਬੀਰ ਸਿੰਘ ਭੁੱਲਰ ਕੇ.ਐਸ.ਬੰਸੀਆ

ਪ੍ਰਧਾਨ ਮੁੱਖ ਸਲਾਹਕਾਰ

ਪੰਜਾਬ ਪੈਨਸ਼ਨਰਜ਼ ਵੈਲਫੇਅਰ ਅੇਸੋਸੀਏਸ਼ਨ ਪੰਜਾਬ ਪੈਨਸ਼ਨਰਜ਼ ਵੈਲਫੇਅਰ ਅੇਸੋਸੀਏਸ਼ਨ

ਤਹਿ.ਦਸੂਹਾ ( ਹੁਸ਼ਿਆਰਪੁਰ) ਜਿਲ੍ਹਾ ਹੁਸ਼ਿਆਰਪੁਰ